Social Media Craze: ਸੋਸ਼ਲ ਮੀਡੀਆ 'ਤੇ ਜ਼ਿਆਦਾ ਤੋਂ ਜ਼ਿਆਦਾ ਲਾਈਕਸ ਅਤੇ ਕੁਮੈਂਟਸ ਪ੍ਰਾਪਤ ਕਰਨਾ ਕੁਝ ਲੋਕਾਂ ਦਾ ਜਨੂੰਨ ਬਣ ਜਾਂਦਾ ਹੈ ਅਤੇ ਉਹ ਇਸ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤਕ ਚਲੇ ਜਾਂਦੇ ਹਨ। ਕੁਝ ਲੋਕ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਖ਼ਤਰਿਆਂ ਨਾਲ ਖੇਡਦੇ ਹਨ। ਅਜਿਹੀ ਹੀ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਇਕ ਔਰਤ 160 ਫੁੱਟ ਦੀ ਉਚਾਈ ਤੋਂ ਇਕ ਵੀਡੀਓ ਬਣਾ ਰਹੀ ਸੀ। ਵੀਡੀਓ ਬਣਾਉਣ ਵੇਲੇ ਔਰਤ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਗਈ। ਖ਼ਾਸ ਗੱਲ ਇਹ ਹੈ ਕਿ ਜਦੋਂ ਔਰਤ ਹੇਠਾਂ ਡਿੱਗਦੀ ਹੈ ਉਦੋਂ ਵੀ ਉਸਦਾ ਮੋਬਾਈਲ ਉਸ ਦੇ ਹੱਥੋਂ ਨਹੀਂ ਡਿੱਗਿਆ। ਔਰਤ ਨੂੰ ਡਿੱਗਣ ਤੋਂ ਤੁਰੰਤ ਬਾਅਦ ਹਸਪਤਾਲ ਲਿਜਾਇਆ ਗਿਆ ਪਰ ਉਸ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਆਓ ਜਾਣਦੇ ਹਾਂ ਇਸ ਸਾਰੀ ਘਟਨਾ ਬਾਰੇ...

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦਾ ਦਫ਼ਤਰ Zhejiang Province ਦੇ Quzhou ਵਿਚ ਸਥਿਤ ਹੈ, ਜੋ ਉਸਦੇ ਘਰ ਤੋਂ ਥੋੜੀ ਹੀ ਦੂਰੀ 'ਤੇ ਹੈ। ਮੰਗਲਵਾਰ ਦੀ ਸ਼ਾਮ ਨੂੰ ਸਾਰੇ ਸਹਿਯੋਗੀਆਂ ਦੇ ਸਾਈਟ ਤੋਂ ਜਾਣ ਦੇ ਬਾਅਦ 23 ਸਾਲਾ ਔਰਤ ਆਪਣੇ ਅਕਾਊਂਟ Xiaoqiumei ਤੋਂ ਲਾਈਵ ਵੀਡੀਓ ਬਣਾਉਣ ਲਈ ਇਕ ਕ੍ਰੇਨ 'ਤੇ ਚੜ੍ਹ ਗਈ ਅਤੇ ਇਸ ਦੌਰਾਨ ਉਸਦਾ ਪੈਰ ਤਿਲਕ ਗਿਆ। ਜਦੋਂ ਪਰਿਵਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਤੋਂ ਪੂਰੀ ਤਰ੍ਹਾਂ ਨਾਲ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਧੀ ਆਪਣੇ ਕੰਮ ਪ੍ਰਤੀ ਬਹੁਤ ਗੰਭੀਰ ਸੀ ਅਤੇ ਡਿ ਊਟੀ ਦੌਰਾਨ ਵੀਡੀਓ ਨਹੀਂ ਬਣਾ ਸਕਦੀ। ਸੰਭਾਵਤ ਤੌਰ 'ਤੇ ਕ੍ਰੇਨ ਤੋਂ ਉਤਰਦੇ ਸਮੇਂ, ਉਸਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਗਈ। ਪੀੜਤ ਪਰਿਵਾਰ ਨੇ ਇਹ ਵੀ ਕਿਹਾ ਕਿ Xiaoqiumei ਕੰਮ 'ਤੇ ਆਪਣੇ ਫੋਨ ਨੂੰ ਆਪਣੇ ਬੈਗ 'ਚ ਰੱਖਦੀ ਸੀ। ਇਸ ਲਈ ਇਹ ਸੰਭਵ ਨਹੀਂ ਹੈ ਕਿ ਵੀਡੀਓ ਬਣਾਉਣ ਵੇਲੇ ਇਹ ਹਾਦਸਾ ਵਾਪਰਿਆ। ਮ੍ਰਿਤਕ ਔਰਤ ਦੋ ਬੱਚਿਆਂ ਦੀ ਮਾਂ ਦੱਸੀ ਜਾਂਦੀ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਟਾਵਰ ਕ੍ਰੇਨ ਓਪਰੇਟਰ ਵਜੋਂ ਕੰਮ ਕਰਨ ਵਾਲੀ ਔਰਤ ਸੋਸ਼ਲ ਮੀਡੀਆ ਉੱਤੇ ਹਮੇਸ਼ਾ ਸਰਗਰਮ ਰਹਿੰਦੀ ਸੀ ਅਤੇ Xiaoqiumei ਨਾਮ ਦਾ ਸੋਸ਼ਲ ਅਕਾਊਂਟ ਚਲਾਉਂਦੀ ਸੀ। ਉਹ ਅਕਸਰ ਆਪਣੀ ਰੋਜ਼ਾਨਾ ਜ਼ਿੰਦਗੀ ਅਤੇ ਵਿਸ਼ਾਲ ਕ੍ਰੇਨ ਦੇ ਸੰਚਾਲਨ ਨਾਲ ਜੁੜੇ ਵੀਡੀਓ ਪੋਸਟ ਕਰਦੀ ਸੀ। ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ 1 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਜਦੋਂ ਔਰਤ ਦਾ ਪੈਰ ਤਿਲਕ ਗਿਆ, ਤਾਂ ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਔਰਤ 160 ਫੁੱਟ ਦੀ ਉਚਾਈ ਤੋਂ ਆਪਣੀ ਵੀਡੀਓ ਬਣਾ ਰਹੀ ਸੀ ਇਸ ਦੌਰਾਨ ਹੀ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਗਈ। ਔਰਤ ਦੀ ਮੌਤ ਤੋਂ ਬਾਅਦ, ਉਸਦੇ ਸਾਥੀ ਸਦਮੇ ਵਿਚ ਹਨ, ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ Xiaoqiumei ਹੁਣ ਉਨ੍ਹਾਂ ਵਿਚ ਨਹੀਂ ਹੈ।

Posted By: Ramandeep Kaur