ਰਿਓ ਡੀ ਜਨੇਰੀਓ (ਏਪੀ) : ਬ੍ਰਾਜ਼ੀਲ ਦੇ ਸਿਏਰਾ ਸੂਬੇ ਵਿਚ ਕੋਵਿਡ-19 ਤੋਂ ਪ੍ਰਭਾਵਿਤ ਇਕ ਡਾਕਟਰ ਨੂੰ ਲਿਜਾ ਰਿਹਾ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸ ਵਿਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਬਾਰੇ ਰਾਜ ਦੇ ਫਾਇਰ ਬਿ੍ਗੇਡ ਵਿਭਾਗ ਨੇ ਜਾਣਕਾਰੀ ਦਿੱਤੀ।

ਪ੍ਰਾਪਤ ਸੂਚਨਾ ਅਨੁਸਾਰ ਇਸ ਬਿਮਾਰ ਡਾਕਟਰ ਨੂੰ ਆਈਸੀਯੂ ਵਿਚ ਭਰਤੀ ਕਰਵਾਉਣ ਲਈ ਉਸ ਦੇ ਜੱਦੀ ਸੂਬੇ ਪਿਊਈ ਲਿਜਾਇਆ ਜਾ ਰਿਹਾ ਸੀ। ਜਹਾਜ਼ ਵਿਚ ਦੋ ਮੈਡੀਕਲ ਸਟਾਫਰ ਤੇ ਪਾਇਲਟ ਸਣੇ ਚਾਰ ਲੋਕ ਮੌਜੂਦ ਸਨ। ਫਾਇਰ ਬਿ੍ਗੇਡ ਵਿਭਾਗ ਨੇ ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ। ਬ੍ਰਾਜ਼ੀਲ ਵਿਚ ਨਿੱਜੀ ਕੰਮਾਂ ਲਈ ਛੋਟੇ ਜਹਾਜ਼ਾਂ ਦੀ ਅਕਸਰ ਵਰਤੋਂ ਕੀਤੀ ਜਾਂਦੀ ਹੈ।