ਬੀਜਿੰਗ (ਏਐੱਫਪੀ) : ਚੀਨ ਦੇ ਸਿਹਤ ਅਧਿਕਾਰੀਆਂ ਅਨੁਸਾਰ ਕੋਰੋਨਾ ਵਾਇਰਸ ਕਾਰਨ ਹੁਣ ਤਕ ਛੇ ਸਿਹਤ ਕਾਮਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 1,700 ਹੋਰ ਇਸ ਵਾਇਰਸ ਤੋਂ ਪ੍ਰਭਾਵਿਤ ਹਨ। ਡਾਕਟਰ ਅਤੇ ਨਰਸਾਂ ਮਾਸਕ ਤੇ ਬਚਾਅ ਕਾਰਜਾਂ ਲਈ ਬਣੇ ਸੂਟਾਂ ਦੀ ਘਾਟ ਕਾਰਨ ਇਨ੍ਹਾਂ ਤੋਂ ਬਿਨਾਂ ਕੰਮ ਕਰਨ ਲਈ ਮਜਬੂਰ ਹਨ।

ਇਸ ਵਾਇਰਸ ਦੀ ਪਛਾਣ ਕਰਨ ਵਾਲੇ ਡਾਕਟਰ ਤੇ ਕਈ ਹੋਰ ਡਾਕਟਰਾਂ ਦੀ ਮੌਤ ਪਿੱਛੋਂ ਲੋਕਾਂ ਦੇ ਰੋਹ ਨੂੰ ਵੇਖਦਿਆਂ ਚੀਨ ਸਰਕਾਰ ਨੇ ਇਹ ਐਲਾਨ ਕੀਤਾ ਹੈ। ਇਨ੍ਹਾਂ ਡਾਕਟਰਾਂ ਤੇ ਨਰਸਾਂ ਦੀ ਮੌਤ 'ਤੇ ਪੁਲਿਸ ਨੇ ਪਹਿਲਾਂ ਲੋਕਾਂ ਨੂੰ ਚੁੱਪ ਰਹਿਣ ਲਈ ਕਿਹਾ ਸੀ ਤੇ ਇਸ ਬਾਰੇ ਕੋਈ ਚਿਤਾਵਨੀ ਜਾਰੀ ਨਹੀਂ ਸੀ ਕੀਤੀ।