ਸਿੰਗਾਪੁਰ (ਪੀਟੀਆਈ) : ਸਿੰਗਾਪੁਰ ਨੇ ਕਿਹਾ ਕਿ ਉਸ ਦੀਆਂ ਸੁਰੱਖਿਆ ਏਜੰਸੀਆਂ ਨੇ ਇਕ ਬੰਗਲਾਦੇਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ। ਉਸ ਨੇ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹਮਲੇ ਤੇ ਕਸ਼ਮੀਰ 'ਚ ਲੜਾਈ ਕਰਨ ਦੀ ਯੋਜਨਾ ਬਣਾਈ ਸੀ। ਯੂਰਪ 'ਚ ਹਾਲ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਦੇਸ਼ 'ਚ ਸਖਤ ਸੁਰੱਖਿਆ ਬੰਦੋਬਸਤ ਤਹਿਤ 37 ਲੋਕਾਂ ਦੀਆਂ ਸ਼ੱਕੀ ਸਰਗਰਮੀਆਂ ਦੀ ਜਾਂਚ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਬੰਗਲਾਦੇਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ।

ਗ੍ਰਹਿ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਸਿੰਗਾਪੁਰ 'ਚ 37 ਲੋਕਾਂ ਨੇ ਇੰਟਰਨੈੱਟ ਮੀਡੀਆ 'ਤੇ ਪੋਸਟ ਕੀਤਾ ਸੀ ਉਸ ਤੋਂ ਬਾਅਦ ਉਨ੍ਹਾਂ ਦੀਆਂ ਸ਼ੱਕੀਆਂ ਸਰਗਰਮੀਆਂ ਦੀ ਅੱਤਵਾਦੀ ਵਿਰੋਧੀ ਜਾਂਚ ਕਰਵਾਈ ਗਈ। ਆਪਣੀ ਪੋਸਟ 'ਚ ਉਨ੍ਹਾਂ ਲੋਕਾਂ ਨੇ ਫਰਾਂਸ 'ਚ ਹੋਏ ਅੱਤਵਾਦੀ ਹਮਲੇ ਦੀ ਰੋਸ਼ਨੀ 'ਚ ਹਿੰਸਾ ਜਾਂ ਸਮੁਦਾਇਕ ਉਥਲ-ਪੁਥਲ 'ਤੇ ਜ਼ੋਰ ਦਿੱਤਾ ਸੀ। ਇਨ੍ਹਾਂ 37 ਲੋਕਾਂ 'ਚੋਂ 14 ਸਿੰਗਾਪੁਰ ਨੇ ਨਾਗਰਿਕ ਹਨ ਤੇ 23 ਵਿਦੇਸ਼ੀ ਹਨ। ਵਿਦੇਸ਼ੀ ਨਾਗਰਿਕਾਂ 'ਚ ਜ਼ਿਆਦਾਤਰ ਬੰਗਲਾਦੇਸ਼ੀ ਹਨ।

ਸਿੰਗਾਪੁਰ ਦੇ 14 ਲੋਕਾਂ 'ਚੋਂ 10 ਮਰਦ ਤੇ ਚਾਰ ਔਰਤਾਂ ਹਨ। ਇਨ੍ਹਾਂ ਦੀ ਉਮਰ 19 ਵਿਚੋਂ 62 ਸਾਲ ਵਿਚਾਲੇ ਹਨ। 23 ਵਿਦੇਸ਼ੀ ਨਾਗਰਿਕਾਂ ਵਿਚੋਂ 15 ਬੰਗਲਾਦੇਸ਼ੀ ਤੇ ਇਕ ਮਲੇਸ਼ੀਆਈ ਹਨ। ਸੱਤ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਜਾਂਚ ਹਾਲੇ ਵੀ ਜਾਰੀ ਹੈ।