ਲੰਡਨ, ਏਐੱਨਆਈ : ਕੋਵਿਡ-19 ਇਲਾਜ 'ਚ ਹਾਈਡ੍ਰੋਕਸੀਕਲੋਰੋਕ ਕੁਈਨ ਦਵਾਈ ਦੇ ਪ੍ਰਭਾਵ ਨੂੰ ਲੈ ਕੇ ਕਈ ਵਾਰ ਜਾਣਕਾਰ ਆਪਣੀ ਰਾਏ ਜ਼ਾਹਿਰ ਕਰ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਕੋਵਿਡ-19 ਦੇ ਇਲਾਜ 'ਚ ਕਾਰਗਰ ਦੱਸਦੇ ਹੋਏ ਭਾਰਤ ਨੂੰ ਇਸ ਦੀ ਕਰੋੜਾਂ ਦੀ ਖੁਰਾਕ ਵੀ ਮੰਗਵਾਈ ਹੈ ਪਰ ਹੁਣ ਬ੍ਰਿਟਿਸ਼ ਜਨਰਲ ਆਫ ਕਲੀਨਿਕਲ ਫਾਮਾਕੋਲਾਜੀ 'ਚ ਛਪੀ ਇਕ ਰਿਪੋਰਟ 'ਚ ਇਸ ਦੇ ਇਸਤੇਮਾਲ ਨੂੰ ਲੈ ਕੇ ਕੁਝ ਨਵੀਂ ਗੱਲਾਂ ਸਾਹਮਣੇ ਆਈਆਂ ਹਨ। ਇਸ 'ਚ ਕਿਹਾ ਗਿਆ ਹੈ ਕਿ ਹਾਈਡ੍ਰੋਕਸੀਕਲੋਰੋ ਕੁਈਨ ਤੇ ਕਲੋਰੋ ਕੁਈਨ ਦਵਾਈ ਦਿਲ ਸੰਬੰਧੀ ਸਮੱਸਿਆਵਾਂ ਨੂੰ ਵਧਾ ਸਕਦੀ ਹੈ। ਇਨ੍ਹਾਂ ਹੀ ਨਹੀਂ ਦਿਲ ਤੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਜਬਰਦਸਤ ਨੁਕਸਾਨ ਪਹੁੰਚ ਸਕਦੀਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਉਸ ਦਵਾਈ ਦੇ ਲੈਣ ਨਾਲ ਹਾਰਟ ਫੇਲ੍ਹ ਤਕ ਹੋ ਸਕਦਾ ਹੈ ਤੇ ਇਨਸਾਨ ਦੀ ਜਾਨ ਤਕ ਜਾ ਸਕਦੀ ਹੈ।

ਜਨਰਲ 'ਚ ਛਪੀ ਰਿਪੋਰਟ ਮੁਤਾਬਕ ਸੀਨੀਅਰ ਲੇਖਕ ਤੇ ਇਜਰਾਇਲ ਦੀ ਤੇਲ ਅਵੀਵ ਯੂਨੀਵਰਸਿਟੀ ਦੇ ਡਾਕਟਰ ਇਲਾਜ ਮਾਅੋਰ ਮੁਤਾਬਕ ਇਸ ਰਾਹੀਂ ਪਤਾ ਚੱਲਿਆ ਹੈ ਕਿ ਇਨ੍ਹਾਂ ਦਵਾਈਆਂ ਦੀ ਇਕ ਨਿਯਮਿਤ ਮਾਤਰਾ 'ਚ ਲਈ ਗਈ ਖੁਰਾਕ ਨਾਲ ਨਤੀਜਾ ਖਤਰਨਾਕ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਦੁਨੀਆਭਰ 'ਚ ਫੈਲੇ ਕੋਵਿਡ-19 ਦੌਰਾਨ ਇਨ੍ਹਾਂ ਦਵਾਈਆਂ ਨੂੰ ਪ੍ਰੈੱਸਕ੍ਰਾਈਬ ਕਰਦੇ ਸਮੇਂ ਡਾਕਟਰਾਂ ਨੂੰ ਵਿਸ਼ੇਸ਼ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ। ਖਾਸ ਤੌਰ 'ਤੇ ਉਨ੍ਹਾਂ ਮਰੀਜ਼ਾਂ ਨੂੰ ਲੈ ਕੇ ਜੋ ਪਹਿਲਾਂ ਤੋਂ ਹੀ ਦਿਲ ਸਬੰਧਿਤ ਸਮੱਸਿਆਵਾਂ ਨਾਲ ਜੂਝ ਰਹੇ ਹੋਣ।

ਜ਼ਿਕਰਯੋਗ ਹੈ ਕਿ ਹਾਈਡ੍ਰੋਕਸੀਕਲੋਰੋ ਕੁਈਨ ਦੀ ਵਰਤੋਂ ਮਲੇਰੀਆ ਦੀ ਦਵਾਈ ਦੇ ਤੌਰ 'ਤੇ ਕੀਤਾ ਜਾਂਦਾ ਹੈ। ਭਾਰਤ ਇਸ ਦਾ ਸਭ ਤੋਂ ਵੱਡਾ ਉਤਪਾਦਕ ਹੈ। ਪੂਰੀ ਦੁਨੀਆ 'ਚ ਇਸ ਦੀ ਵਜ੍ਹਾ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਤਕ ਚੱਲੀ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਸਾਲ 2018 'ਚ ਪੂਰੀ ਦੁਨੀਆ 'ਚ ਇਸ ਦੀ ਵਜ੍ਹਾ ਤੋਂ ਚਾਰ ਲੱਖ ਤੋਂ ਮੌਤਾਂ ਹੋ ਗਈਆਂ ਸੀ। ਮਲੇਰੀਆ ਦੇ ਸਭ ਤੋਂ ਜ਼ਿਆਦਾ ਮਾਮਲੇ ਤੇ ਇਸ ਨਾਲ ਮੌਤਾਂ ਦੇ ਮਾਮਲਿਆਂ 'ਚ ਨਾਈਜੀਰੀਆ ਸਭ ਤੋਂ ਉੱਪਰ ਹੈ। ਭਾਰਤ 'ਚ ਹਰ ਸਾਲ ਦੋ ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ।

Posted By: Ravneet Kaur