ਨਵੀਂ ਦਿੱਲੀ : ਅਫਰੀਕੀ ਅਦਾਲਤ ਨੇ ਭੇਡ ਨੂੰ ਇਕ ਮਾਮਲੇ 'ਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਅਫਰੀਕਾ 'ਚ ਇਕ ਔਰਤ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ 'ਚ ਭੇਡ ਨੂੰ 3 ਸਾਲ ਦੀ ਕੈਦ ਸੁਣਾਈ ਗਈ ਹੈ। ਇਸ ਅਨੋਖੇ ਮਾਮਲੇ 'ਚ ਸਜ਼ਾ ਸੁਣਾਉਣ ਤੋਂ ਪਹਿਲਾਂ ਭੇਡ ਨੂੰ ਲਗਪਗ 1 ਹਫਤਾ ਹਿਰਾਸਤ 'ਚ ਵੀ ਰੱਖਿਆ ਗਿਆ। ਸੋਸ਼ਲ ਮੀਡੀਆ ਉੱਤੇ ਭੇਡ ਦੇ 40 ਸਾਲ ਦੀ ਔਰਤ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ 'ਚ 3 ਸਾਲ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਕਾਫੀ ਵਾਇਰਲ ਹੋ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਦੱਖਣੀ ਸੁਡਾਨ 'ਚ ਔਰਤ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ। ਭੇਡ ਆਪਣੇ ਸਿੰਗਾਂ ਨਾਲ ਉਦੋਂ ਤਕ ਹਮਲਾ ਕਰਦੀ ਰਹੀ ਜਦੋਂ ਤਕ ਉਸਦੀਆਂ ਹੱਡੀਆਂ ਟੁੱਟ ਨਹੀਂ ਗਈਆਂ। ਇਸ ਤੋਂ ਬਾਅਦ ਔਰਤ ਬੇਹੋਸ਼ ਹੋ ਗਈ ਤੇ ਫਿਰ ਭੇਡ ਉਸ ਨੂੰ ਛੱਡ ਕੇ ਚਲੀ ਗਈ। ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

Posted By: Seema Anand