ਕੋਲੰਬੋ (ਪੀਟੀਆਈ) : ਸ੍ਰੀਲੰਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਜ਼ਾ ਖ਼ਤਮ ਹੋਣ 'ਤੇ ਉੱਥੇ ਰਹਿਣ ਕਾਰਨ ਸੱਤ ਭਾਰਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ ਭਾਰਤੀਆਂ ਨੂੰ ਪਿਛਲੇ ਹਫ਼ਤੇ ਕੋਲੰਬੋ ਨੇੜੇ ਵਟਾਲਾ ਵਿਖੇ ਇਕ ਇਮਾਰਤ 'ਚ ਮਜ਼ਦੂਰੀ ਕਰਦਿਆਂ ਫੜਿਆ ਗਿਆ ਸੀ। ਇਹ ਭਾਰਤੀ 30 ਦਿਨਾਂ ਦੇ ਵਪਾਰਕ ਵੀਜ਼ੇ 'ਤੇ ਸ੍ਰੀਲੰਕਾ ਆਏ ਸਨ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਹਨ। ਗਿ੍ਫ਼ਤਾਰ ਕੀਤੇ ਭਾਰਤੀਆਂ ਦੀ ਉਮਰ 35 ਤੋਂ 40 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਉਨ੍ਹਾਂ ਦੀ ਦੇਸ਼ ਵਾਪਸੀ ਤਕ ਉਨ੍ਹਾਂ ਨੂੰ ਬੰਦੀ ਗ੍ਹਿ ਵਿਖੇ ਰੱਖਿਆ ਜਾਏਗਾ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਭਾਰਤ ਦੇ ਦੱਖਣੀ ਰਾਜ ਤੋਂ ਆਏ ਸਨ ਤੇ ਉਨ੍ਹਾਂ ਵੀਜ਼ਾ ਆਨਲਾਈਨ ਹਾਸਿਲ ਕੀਤਾ ਸੀ।

Posted By: Rajnish Kaur