ਮਲਟੀਮੀਡੀਆ ਡੈਸਕ : ਵਿਆਹ ਹਰ ਕਿਸੇ ਦੀ ਜ਼ਿੰਦਗੀ ਨਾਲ ਜੁੜਿਆ ਸਭ ਤੋਂ ਖਾਸ ਦਿਨ ਹੁੰਦਾ ਹੈ। ਇਸ ਦਿਨ ਦੋ ਲੋਕ ਹੀ ਨਹੀਂ ਦੋ ਪਰਿਵਾਰ ਆਪਸ ਵਿਚ ਜੁੜਦੇ ਹਨ। ਹਰ ਪਾਸੇ ਇੰਜ ਲਗਦਾ ਹੈ ਜਿਵੇਂ ਹਵਾ ਵਿਚ ਪਿਆਰ, ਗੀਤ ਸੰਗੀਤ ਅਤੇ ਖੁਸ਼ਬੂ ਖਿੰਡੀ ਹੋਈ ਹੈ। ਪਰ ਫਿਲੀਪੀਨ ਦੇ ਇਕ ਵਿਆਹ ਵਿਚ ਇਸ ਤੋਂ ਵੱਖਰਾ ਹੀ ਮਾਹੌਲ ਸੀ।

ਏਧਰ ਜੋੜਾ ਵਿਆਹ ਦੇ ਬੰਧਨ ਵਿਚ ਬੱਝ ਰਿਹਾ ਸੀ ਉਧਰ ਉਨ੍ਹਾਂ ਪਿਛੇ ਜਵਾਲਾਮੁਖੀ ਵਿਸਫੋਟ ਹੋ ਰਿਹਾ ਸੀ। ਹਵਾ ਵਿਚ ਲਾਵਾ, ਸੁਆਹ ਅਤੇ ਧੂੰਆਂ ਫੈਲ ਰਿਹਾ ਸੀ। ਹਾਲਾਂਕਿ ਚੰਗੀ ਗੱਨ ਇਹ ਹੈ ਕਿ ਉਹ ਜਵਾਲਾਮੁਖੀ ਤੋਂ ਕਾਫ਼ੀ ਦੂਰੀ 'ਤੇ ਸੁਰੱਖਿਅਤ ਥਾਂ 'ਤੇ ਸੀ।


ਟੀਨੋ ਜਵਾਲਾਮੁਖੀ ਤੋਂ ਮਹਿਜ਼ 10 ਕਿਲੋਮੀਟਰ ਦੂਰ ਚਿਨੋ ਵੇਫਲੋਰ ਅਤੇ ਕੈਟ ਬਾਤਿਸਤਾ ਪਾਲੋਮਰ ਵਿਆਹ ਦੀਆਂ ਰਸਮਾਂ ਨਿਭਾ ਰਹੇ ਸਨ। ਉਸੇ ਦੁਪਹਿਰ ਜਵਾਲਾਮੁਖੀ ਐਕਟਿਵ ਹੋ ਗਿਆ ਅਤੇ ਸੁਆਹ ਦੇ ਬੱਦਲ ਨਾਲ ਹਵਾ ਵਿਚ ਧੂੰਆਂ ਫੈਲਣ ਲੱਗਾ। ਸੀਐਐਨ ਮੁਤਾਬਕ ਇਸ ਜੋੜੀ ਨੇ ਜਵਾਲਾਮੁਖੀ ਵਿਸਫੋਟ ਦੇ ਬਾਵਜੂਦ ਵਿਆਹ ਦੀਆਂ ਰਸਮਾਂ ਨੂੰ ਜਾਰੀ ਰੱਖਿਆ।

Posted By: Tejinder Thind