ਜੇਐੱਨਐੱਨ, ਨਵੀਂ ਦਿੱਲੀ : ਹਮੇਸ਼ਾ ਦੌੜ-ਭੱਜ ਕਰਨ ਵਾਲਾ ਕੋਈ ਬਾਂਦਰ ਵੀ ਕਿਸੇ ਅਜਕਰ ਵਰਗੇ ਜਾਨਵਰ ਦੀ ਲਪੇਟ 'ਚ ਆ ਸਕਦਾ ਹੈ, ਇਹ ਗੱਲ ਸੁਣਨ 'ਚ ਥੋੜ੍ਹੀ ਅਜੀਬ ਜ਼ਰੂਰ ਲਗਦੀ ਹੈ ਪਰ ਥਾਈਲੈਂਡ ਦੇ ਥਾਈ ਨੈਸ਼ਨਲ ਪਾਰਕ 'ਚ ਇਕ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਇਕ ਵੱਡੇ ਤਾਕਤਵਰ ਅਜਗਰ ਨੇ ਬਾਂਦਰਾਂ ਦੇ ਇਕ ਝੁੰਡ 'ਚੋਂ ਇਕ ਬਾਂਦਰ ਨੂੰ ਆਪਣੇ ਲਪੇਟੇ 'ਚ ਲੈ ਲਿਆ। ਉਸ ਤੋਂ ਬਾਅਦ ਉੱਥੇ ਮੌਜੂਦ ਦਰਜਨਾਂ ਬਾਂਦਰ ਉਸ ਨੂੰ ਛੁਡਾਉਣ 'ਚ ਲੱਗੇ ਰਹੇ, ਕੁਝ ਬਾਂਦਰਾਂ ਨੇ ਤਾਂ ਅਜਗਰ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ, ਅਜਿਹੇ ਵਿਚ ਅਜਗਰ ਉਨ੍ਹਾਂ ਨੂੰ ਆਪਣੇ ਫ਼ਨ ਨਾਲ ਡਰਾਉਣ ਦੀ ਵੀ ਕੋਸ਼ਿਸ਼ ਕਰਦਾ ਹੈ, ਅਜਿਹਾ ਹੋਣ 'ਤੇ ਬਾਂਦਰ ਉੱਥੋਂ ਹਟ ਜਾਂਦੇ ਹਨ ਪਰ ਉਹ ਆਪਣੇ ਸਾਥੀ ਨੂੰ ਬਚਾਉਣ 'ਚ ਅੰਤ ਤਕ ਲੱਗੇ ਰਹਿੰਦੇ ਹਨ। ਆਖ਼ਿਰ 'ਚ ਜਦੋਂ ਅਜਗਰ ਬਾਂਦਰ ਦੀ ਜਾਨ ਲੈ ਲੈਂਦਾ ਹੈ, ਉਸ ਤੋਂ ਬਾਅਦ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ।

ਦੱਖਣੀ ਥਾਈਲੈਂਡ ਦੇ ਪ੍ਰੇਚੁਬ ਖਿਰੀ ਖ਼ਾਨ 'ਚ ਵਾਪਰੀ ਘਟਨਾ

ਇਹ ਪੂਰੀ ਘਟਨਾ ਦੱਖਣੀ ਥਾਈਲੈਂਡ ਦੇ ਪ੍ਰੇਚੁਰ ਖਿਰੀ ਖਾਨ 'ਚ ਇਕ ਪਹਾੜੀ ਰਸਤੇ 'ਤੇ ਹੋਈ। ਇੱਥੇ ਅਜਗਰ ਨੇ ਇਕ ਬਾਂਦਰ ਨੂੰ ਲਪੇਟੇ 'ਚ ਲਿਆ। ਉਸ ਦੇ ਸਾਥੀ ਬਾਂਦਰਾਂ ਨੇ ਉਸ ਨੂੰ ਅਜਗਰ ਦੇ ਚੁੰਗਲ 'ਚੋਂ ਛੁਡਾਉਣ ਲਈ ਬੜੇ ਯਤਨ ਕੀਤੀ ਪਰ ਉਹ ਨਾਕਾਮ ਰਹੇ। ਚੁਫੇਰਿਓਂ ਬਾਂਦਰ ਅਜਗਰ ਨੂੰ ਘੇਰ ਲੈਂਦੇ ਹਨ ਪਰ ਉਹ ਆਪਣੇ ਸਾਥੀ ਨੂੰ ਛੁਡਾਉਣ 'ਚ ਕਾਮਯਾਬ ਨਹੀਂ ਹੁੰਦੇ। ਬਾਂਦਰਾਂ ਦਾ ਝੁੰਡ ਅਜਗਰ ਦੀ ਪੂੰਛ ਤਕ ਖਿੱਚਦਾ ਹੈ ਪਰ ਫਿਰ ਵੀ ਉਹ ਆਪਣੀ ਪਕੜ ਢਿੱਲੀ ਨਹੀਂ ਕਰਦਾ।

Posted By: Seema Anand