ਕਾਬੁਲ : ਅਫ਼ਗਾਨਿਸਤਾਨ ਦੇ ਵੱਖ-ਵੱਖ ਖੇਤਰਾਂ 'ਚ 24 ਘੰਟਿਆਂ ਦੇ ਅੰਦਰ ਤਾਲਿਬਾਨ ਦੇ 60 ਤੋਂ ਵੱਧ ਅੱਤਵਾਦੀ ਢੇਰ ਕਰ ਦਿੱਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਦਹਿਸ਼ਤਗ਼ਰਦ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਮਾਰੇ ਗਏ।

ਗਜ਼ਨੀ ਤੇ ਪਕਤੀਆ ਸੂਬਿਆਂ 'ਚ ਐਤਵਾਰ ਨੂੰ ਹੋਈ ਫ਼ੌਜੀ ਕਾਰਵਾਈ 'ਚ 23 ਅੱਤਵਾਦੀ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਇਸ ਦੌਰਾਨ ਫਰਯਾਬ ਸੂਬੇ 'ਚ ਚੱਲੇ ਆਪ੍ਰਰੇਸ਼ਨ 'ਚ ਅੱਠ ਦਹਿਸ਼ਤਗ਼ਰਦ ਮਾਰੇ ਗਏ ਤੇ 13 ਜ਼ਖ਼ਮੀ ਹੋ ਗਏ। ਜੌਜਾਨ ਸੂਬਾਈ ਸਰਕਾ ਦੇ ਤਰਜਮਾਨ ਮਾਰੂਫ਼ ਅਜ਼ਾਰ ਮੁਤਾਬਕ ਸੂਬੇ 'ਚ 24 ਘੰਟੇ ਦੇ ਅੰਦਰ ਇਕ ਦਰਜਨ ਅੱਤਵਾਦੀਆਂ ਦਾ ਸਫ਼ਾਇਆ ਕੀਤਾ ਗਿਆ। ਅਫ਼ਗਾਨ ਗ੍ਹਿ ਮੰਤਰਾਲੇ ਨੇ ਦੱਸਿਆ ਕਿ ਗੋਰ ਤੇ ਕਪੀਸਾ ਸੂਬੇ 'ਚ ਵੱਖ-ਵੱਖ ਮੁਹਿੰਮਾਂ 'ਚ 21 ਅੱਤਵਾਦੀ ਮਾਰੇ ਗਏ। ਇਸ ਤੋਂ ਬਾਅਦ ਫ਼ੌਜੀ ਕਾਰਵਾਈ ਖ਼ਿਲਾਫ਼ ਬੌਖਲਾਏ ਅੱਤਵਾਦੀਆਂ ਨੇ ਵੱਖ-ਵੱਖ ਸੂਬਿਆਂ 'ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਨ੍ਹਾਂ 'ਚ ਦਸ ਲੋਕਾਂ ਦੀ ਮੌਤ ਹੋ ਗਈ।