ਰਿਆਧ (ਆਈਏਐੱਨਐੱਸ) : ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕਰ ਕੇ ਛੇ ਦਸੰਬਰ ਨੂੰ ਫਲੋਰੀਡਾ ਫ਼ੌਜੀ ਬੇਸ ਵਿਚ ਹੋਏ ਹਮਲੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਜ਼ਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।

ਕਰਾਊਨ ਪ੍ਰਿੰਸ ਹਮਲੇ 'ਚ ਮਾਰੇ ਗਏ ਤਿੰਨ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਰਾਸ਼ਟਰਪਤੀ ਟਰੰਪ ਨੂੰ ਇਸ ਹਮਲੇ ਦੀ ਜਾਂਚ ਵਿਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਐੱਫਬੀਆਈ ਨੇ ਇਸ ਹਮਲੇ ਦੇ ਹਮਲਾਵਰ ਦੀ ਪਛਾਣ ਸਾਊਦੀ ਫ਼ੌਜ ਦੇ ਸੈਕੰਡ ਲੈਫਟੀਨੈਂਟ ਮੁਹੰਮਦ ਅਲ ਸ਼ਮਰਾਨੀ (21) ਵਜੋਂ ਕੀਤੀ ਹੈ ਜੋਕਿ ਇਸ ਹਮਲੇ ਦੌਰਾਨ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ ਸੀ।