style="text-align: justify;"> ਇਸਤਾਂਬੁਲ (ਏਪੀ) : ਰੂਸ ਦਾ ਕਾਰਗੋ ਜਹਾਜ਼ ਤੁਰਕੀ ਦੇ ਤੱਟ 'ਤੇ ਕਾਲਾ ਸਾਗਰ ਵਿਚ ਐਤਵਾਰ ਨੂੰ ਡੁੱਬ ਗਿਆ। ਜਹਾਜ਼ ਦੇ ਅਮਲੇ ਦੇ ਮੈਂਬਰਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ ਹਨ।

ਬਾਰਟਿਨ ਸੂਬੇ ਦੇ ਗਵਰਨਰ ਨੇ ਐਲਾਨ ਕੀਤਾ ਕਿ ਉੱਤਰੀ ਤੁਰਕੀ ਨੇੜਲੇ ਸਮੁੰਦਰ ਵਿਚ ਡੁੱਬੇ ਜਹਾਜ਼ ਦੇ ਅਮਲੇ ਦੇ 15 ਮੈਂਬਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋਕਿ ਤਿੰਨ ਲਾਈਫ਼ ਬੋਟ ਵਿਚ ਸਵਾਰ ਹਨ।

ਉਨ੍ਹਾਂ ਕਿਹਾ ਕਿ ਫਿਲਹਾਲ ਲਾਈਫ਼ ਬੋਟ ਵਿਚ ਸਵਾਰ ਅਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਖੇਤਰ ਵਿਚ ਭਾਰੀ ਬਾਰਿਸ਼ ਹੋ ਰਹੀ ਹੈ ਤੇ ਤੇਜ਼ ਹਵਾਵਾਂ ਨਾਲ ਬਰਫ਼ਬਾਰੀ ਵੀ ਹੋ ਰਹੀ ਹੈ। ਰਾਹਤ ਟੀਮਾਂ ਨੂੰ ਰਾਹਤ ਕੰਮਾਂ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।