v> ਮਾਸਕੋ, ਏਜੰਸੀ : ਕੋਰੋਨਾ ਮਹਾਮਾਰੀ 'ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਭੂਮਿਕਾ ਨੂੰ ਲੈ ਕੇ ਪੂਰੀ ਦੁਨੀਆ ਦੋ ਖੇਮਿਆਂ 'ਚ ਵੰਡੀ ਗਈ ਹੈ। ਇਕ ਖੇਮਾ ਅਮਰੀਕਾ ਦੇ ਨਾਲ ਹੈ ਜਿਹੜਾ ਕੋਰੋਨਾ ਪਸਾਰੇ ਲਈ ਡਬਲਯੂਐੱਚਓ ਦੀ ਭੂਮਿਕਾ 'ਤੇ ਸਵਾਲ ਉਠਾ ਰਿਹਾ ਹੈ ਤੇ ਦੂਸਰਾ ਖੇਮਾ ਡਬਲਯੂਐੱਚਓ ਤੇ ਚੀਨ ਦੇ ਨਾਲ ਖੜ੍ਹਾ ਹੈ। ਇਸੇ ਲੜੀ 'ਚ ਸ਼ੁੱਕਰਵਾਰ ਨੂੰ ਰੂਸ ਨੇ ਡਬਲਯੂਐੱਚਓ ਤੇ ਚੀਨ ਦੇ ਸਟੈਂਡ ਦੀ ਹਮਾਇਤ ਕੀਤੀ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਫੰਡਿੰਗ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਬਦਲੇ ਦੇ ਭਾਵਨਾ ਵਾਲਾ ਤੇ ਗ਼ੈਰ-ਜ਼ਿੰਮੇਵਾਰਾਨਾ ਹੈ।

Posted By: Seema Anand