ਰੋਮ (ਏਜੰਸੀ) : ਪੋਪ ਫਰਾਂਸਿਸ ਨੇ ਯੂਕਰੇਨ ’ਤੇ ਹਮਲੇ ਲਈ ਰੂਸ ਨੂੰ ਝਾੜ ਪਾਈ ਹੈ। ਉਨ੍ਹਾਂ ਕਿਹਾ ਹੈ ਉਸ ਦੇ ਫ਼ੌਜੀ ਕਰੂਰਤਾ ਕਰ ਰਹੇ ਹਨ। ਇਹ ਹਮਲਾ ਯੂਕਰੇਨ ਦੇ ਆਤਮ ਨਿਰਣੈ ਦੇ ਅਧਿਕਾਰਾਂ ਦੀ ਉਲੰਘਣਾ ਹੈ। ਜੇਸੁਈਟ ਮੀਡੀਆ ਨਾਲ ਪੋਪ ਦੀ ਪਿਛਲੇ ਮਹੀਨੇ ਹੋਈ ਗੱਲਬਾਤ ਨੂੰ ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ’ਚ ਪੋਪ ਨੇ ਆਤਮ ਰੱਖਿਆ ਲਈ ਲੜ ਰਹੇ ਯੂਕਰੇਨੀ ਫ਼ੌਜੀਆਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਜੰਗ ਕਿਸੇ ਉਕਸਾਵੇ ਕਾਰਨ ਹੋਈ ਹੈ। ਪੋਪ ਨੇ ਰੂਸੀ ਫ਼ੌਜੀਆਂ ਦੀ ਕਰੂਰਤਾ ਦੀ ਨਿਖੇਧੀ ਕੀਤੀ ਹੈ।

ਯੂਰਪ ’ਚ ਵਧ ਸਕਦੀ ਹੈ ਡਰੱਗਜ਼ ਤਸਕਰੀ

ਯੂਰਪ ਦੀ ਡਰੱਗਜ਼ ਏਜੰਸੀ ਈਐੱਮਸੀਡੀਡੀਏ ਨੇ ਆਪਣੀ ਸਾਲਾਨਾ ਰਿਪੋਰਟ ’ਚ ਖ਼ਬਰਦਾਰ ਕੀਤਾ ਹੈ ਕਿ ਯੂਕਰੇਨ ਜੰਗ ਕਾਰਨ ਡਰੱਗਜ਼ ਦੀ ਤਸਕਰੀ ਦੇ ਰਸਤੇ ’ਚ ਬਦਲਾਅ ਆ ਸਕਦਾ ਹੈ। ਇਸ ਗ਼ੈਰ ਕਾਨੂੰਨੀ ਕਾਰੋਬਾਰ ਦੇ ਵਿਸਥਾਰ ਕਾਰਨ ਜ਼ਿਆਦਾ ਗਿਣਤੀ ’ਚ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਆਦਤ ਪੈ ਸਕਦੀ ਹੈ। ਇਸ ਦਾ ਖ਼ਤਰਾ ਉਨ੍ਹਾਂ ਯੂਰਪੀ ਦੇਸ਼ਾਂ ਨੂੰ ਵਧੇਰੇ ਹੈ, ਜਿਨ੍ਹਾਂ ਦੀਆਂ ਸਰਹੱਦਾਂ ਯੂਕਰੇਨ ਨਾਲ ਲੱਗਦੀਆਂ ਹਨ।

ਕਿਸਾਨਾਂ ਨੂੰ ਸਤਾਈ ਫ਼ਸਲ ਦੀ ਚਿੰਤਾ

ਯੂਕਰੇਨ ਦੇ ਇਕ ਪ੍ਰਮੁੱਖ ਖੇਤੀ ਖੇਤਰ ’ਚ ਸੂਰਜਮੁਖੀ ਦੇ 10 ਮੀਟਰ ਉੱਚੇ ਢੇਰ ’ਤੇ ਇਕ ਰੂਸੀ ਗੋਲ਼ਾ ਡਿੱਗਦਾ ਹੈ ਤੇ ਉਹ ਦੇਖਦੇ ਹੀ ਦੇਖਦੇ ਖ਼ਾਸ ’ਚ ਤਬਦੀਲ ਹੋ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਜੰਗ ਦੇ ਇਸ ਦੌਰ ’ਚ ਖੇਤੀਬਾੜੀ ਤਾਂ ਮੁਸ਼ਕਲ ਹੈ, ਉਸ ਤੋਂ ਵੀ ਮੁਸ਼ਕਲ ਹੈ ਤਿਆਰ ਫ਼ਸਲ ਦੀ ਸੁਰੱਖਿਆ। ਕਿਸਾਨ ਵਲੋਦੋਮੀਰ ਓਨਿਸਚੁਕ ਨੇ ਕਿਹਾ, ‘ਖੇਤੀ ਉਨ੍ਹਾਂ ਚੰਨ ਖੇਤਰਾਂ ’ਚ ਹੈ, ਜਿੱਥੇ ਕੰਮ ਚੱਲ ਰਿਹਾ ਹੈ। ਰੂਸੀ ਇਸ ਨੂੰ ਵੀ ਨਿਸ਼ਾਨਾ ਬਣਾ ਕੇ ਨਸ਼ਟ ਕਰਨਾ ਚਾਹੁੰਦੇ ਹਨ, ਤਾਂ ਜੋ ਯੂਕਰੇਨ ਆਰਥਿਕ ਤੌਰ ’ਤੇ ਪੰਗੂ ਬਣ ਜਾਵੇ।

Posted By: Shubham Kumar