ਮਾਸਕੋ, ਜੇਐੱਨਐੱਨ : ਕੋਵਿਡ-19 ਵੈਕਸੀਨ ਵਿਕਸਿਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਰੂਸ ਹੈ ਤੇ ਇਸ ਨੇ ਕਿਹਾ ਹੈ ਕਿ ਵੈਕਸੀਨ ਨੂੰ ਪ੍ਰਵਾਨਗੀ (Approval) ਮਿਲਣ ਤੋਂ ਬਾਅਦ 100 ਮਿਲੀਅਨ ਖੁਰਾਕ ਭਾਰਤ ਭੇਜੇ ਜਾਣਗੇ। ਰੂਸ ਦੇ Sovereign Wealth Fund ਨੇ ਬੁੱਧਵਾਰ ਨੂੰ ਕਿਹਾ ਕਿ ਇਹ ਭਾਰਤ ਦੇ ਡਾਕਟਰ ਰੈੱਡੀ ਲੈਬ (Dr. Reddy's Laboratories) ਨੂੰ Sputnik-V ਵੈਕਸੀਨ ਵੇਚੇਗਾ। ਇਸ ਅਨੁਸਾਰ ਮਨਜੂਰੀ ਮਿਲਣ ਤੋਂ ਬਾਅਦ ਕੋਵਿਡ-19 ਵੈਕਸੀਨ ਦੇ ਕੁੱਲ 100 ਮਿਲੀਅਨ ਡੋਜ਼ ਭਾਰਤ ਭੇਜੀਆਂ ਜਾਣਗੀਆਂ।

ਅਗਸਤ ਦੀ ਸ਼ੁਰੂਆਤ 'ਚ ਵਿਕਸਿਤ ਕੀਤੇ ਗਏ ਇਸ ਵੈਕਸੀਨ ਲਈ ਉੱਥੇ Direct investment fund ਦੇ Chief Kirill Dmitriev ਨੇ ਕਿਹਾ ਕਿ ਇਸ ਵੈਕਸੀਨ ਦੀ ਇਕ ਅਰਬ ਖ਼ੁਰਾਕ ਲਈ 20 ਦੇਸ਼ਾਂ ਦੇ ਆਡਰ ਮਿਲ ਚੁੱਕੇ ਹਨ। ਚਾਰ ਦੇਸ਼ਾਂ 'ਚ ਆਪਣੇ ਸਹਿਯੋਗੀਆਂ ਨਾਲ ਰੂਸ ਹਰ ਸਾਲ ਇਸ ਦੀ 50 ਕਰੋੜ ਖੁਰਾਕ ਬਣਾਈਆਂ। ਉਨ੍ਹਾਂ ਨੇ ਕਿਹਾ ਕਿ ਲੈਟਿਕ ਅਮਰੀਕੀ, ਪੱਛਮੀ ਤੇ ਦੱਖਣੀ ਏਸ਼ੀਆ ਦੇਸ਼ਾਂ ਨੇ ਇਸ ਟੀਕੇ ਨੂੰ ਖਰੀਦਣ 'ਚ ਰੂਚੀ ਦਿਖਾਈ ਹੈ ਤੇ ਕੋਈ Contract ਵੀ ਕੀਤੇ ਜਾ ਚੁੱਕੇ ਹਨ।


ਵੈਕਸੀਨ ਵਿਕਸਿਤ ਕਰਨ ਦੇ ਕੰਮ 'ਚ ਹੀ ਮਾਸਕੋ ਸਥਿਤ Gamalaya Research Institute ਦੇ ਵਿਗਿਆਨੀਆਂ ਨੇ ਕਿਹਾ ਸੀ ਕਿ ਵੈਕਸੀਨ ਦਾ ਪ੍ਰੋਡਕਸ਼ਨ ਹੋ ਜਾਣ ਤੋਂ ਬਾਅਦ ਸਭ ਤੋਂ ਪਹਿਲਾ ਟੀਕਾ ਫਰੰਟ ਲਾਈਨ ਹੈਲਥ ਵਰਕਰਾਂ ਨੂੰ ਦਿੱਤਾ ਜਾਵੇਗਾ। ਵਿਗਿਆਨੀਆਂ ਨੇ ਕਿਹਾ ਕਿ ਫਰੰਟ ਲਾਈਨ ਹੈਲਥ ਵਰਕਰਾਂ ਨੂੰ ਦਿੱਤੇ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੂੰ ਅੱਗੇ ਵੀ ਇੰਫੈਕਸ਼ਨ ਤੋਂ ਬਚੇ ਰਹਿਣਾ ਹੈ। ਇਸ ਨਾਲ ਹੀ ਰੂਸ ਨੇ ਸਤੰਬਰ 'ਚ ਇਸ ਵੈਕਸੀਨ ਦੇ ਵੱਡੇ ਪੈਮਾਨੇ 'ਤੇ ਉਤਪਾਦਨ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਇਹ ਦੁਨੀਆ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਹੈ ਜਿਸ ਨੂੰ ਰੇਗੂਲੇਟਰੀ ਪ੍ਰਵਾਨਗੀ ਮਿਲ ਗਈ ਹੈ।

Posted By: Rajnish Kaur