ਮਾਸਕੋ, ਰਾਇਟਰਸ : ਰੂਸੀ ਵਿਗਿਆਨਿਕ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ ਲਈ ਤਿਆਰ ਕੀਤੀ ਗਈ ਵੈਕਸੀਨ 'ਤੇ ਦੋ ਹਫ਼ਤਿਆਂ 'ਚ ਪ੍ਰੀਖਣ ਕਰਨ ਦੀ ਯੋਜਨਾ ਬਣਾ ਰਹੇ ਹਨ। ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੇ ਦੇਸ਼ ਦੀ ਪਹਿਲੀ ਐਂਟੀ ਕੋਵਿਡ 19 ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਦੱਸ ਦੇਈਏ ਕਿ ਰੂਸ ਦੁਨੀਆ ਭਰ 'ਚ ਤੀਸਰਾ ਅਜਿਹਾ ਦੇਸ਼ ਹੈ ਜਿਥੇ ਕੋਰੋਨਾ ਸੰਕ੍ਰਮਿਤਾਂ ਦੀ ਸੰਖਿਆ ਕਾਫੀ ਜ਼ਿਆਦਾ ਹੈ। ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ 'ਚ ਦਰਜ ਕੀਤੇ ਗਏ ਹਨ ਉਸਤੋਂ ਬਾਅਦ ਬ੍ਰਾਜ਼ੀਲ ਅਤੇ ਤੀਸਰੇ ਸਥਾਨ 'ਤੇ ਰੂਸ ਹੈ।

ਕ੍ਰੇਮਲਿਨ ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਦੇਸ਼ ਦੇ ਵਿਗਿਆਨਿਕ ਲਗਪਗ 50 ਅਲੱਗ-ਅਲੱਗ ਵੈਕਸੀਨ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ। TASS ਨਿਊਜ਼ ਏਜੰਸੀ ਨੇ ਸਿਹਤ ਮੰਤਰੀ ਮਿਖੈਲ ਮੁਕਾਸ਼ਕੋ ਦੇ ਹਵਾਲੇ ਤੋਂ ਦੱਸਿਆ ਹੈ ਕਿ ਫਿਲਹਾਲ ਪ੍ਰੀਖਣ ਚੱਲ ਰਹੇ ਹਨ ਅਤੇ ਹੁਮ ਅਸੀਂ ਡਾਕਟਰੀ ਪ੍ਰੀਖਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਦੱਸ ਦੇਈਏ ਕਿ ਦੁਨੀਆ ਭਰ ਦੇ ਵਿਗਿਆਨਿਕ ਇਸ ਜਾਨਲੇਵਾ ਵਾਇਰਸ ਦੀ ਵੈਕਸੀਨ ਤਿਆਰ ਕਰਨ 'ਚ ਲੱਗੇ ਹਨ, ਜਿਸਨੇ ਵਿਸ਼ਵ ਦੇ ਸਾਢੇ ਤਿੰਨ ਲੱਖ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ।

Posted By: Susheel Khanna