ਮਾਸਕੋ, ਨਿਊਯਾਰਕ ਟਾਈਮਜ਼ : ਰੂਸ ਦੇ ਦੂਰ ਪੂਰਵੀ ਇਲਾਕੇ 'ਚ ਰਾਸ਼ਟਰਪਤੀ ਵਾਲਿਦਮੀਰ ਪੁਤਿਨ ਖ਼ਿਲਾਫ਼ ਲਗਪਗ ਦਸ ਹਜ਼ਾਰ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਪੁਤਿਨ ਤੋਂ ਅਸਤੀਫ਼ਾ ਦੀ ਮੰਗ ਕਰ ਰਹੇ ਸੀ। ਇਸ ਤੋਂ ਇਲਾਵਾ ਖੇਤਰੀ ਗਵਰਨਰ ਨੂੰ ਰਿਹਾਅ ਕਰਨ ਦੀ ਮੰਗ ਦੀ ਜਿਨ੍ਹਾਂ ਪਿਛਲੇ ਹਫ਼ਤੇ ਹੱਤਿਆ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਸੀ। ਚੀਨ ਦੀ ਸੀਮਾ ਨੇੜੇ ਲੱਗਦੇ ਸ਼ਹਿਰ ਖਾਬਰੋਬਸਕ ਤੇ ਕਈ ਹੋਰ ਸ਼ਹਿਰਾਂ 'ਚ ਵੱਡੇ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਪ੍ਰਦਰਸ਼ਨਾਂ 'ਚ ਹਾਲ ਦੇ ਦਿਨਾਂ 'ਚ ਰੂਸ 'ਚ ਹੋਣ ਵਾਲੇ ਪ੍ਰਦਰਸ਼ਨਾਂ 'ਤੋਂ ਜ਼ਿਆਦਾ ਲੋਕ ਸ਼ਾਮਲ ਹੋਏ।

ਪੁਤਿਨ ਲਈ ਪੈਦਾ ਹੋ ਸਕਦੀ ਹੈ ਚੁਣੌਤੀ

ਮਾਸਕੋ 'ਚ ਸੜਕਾਂ 'ਤੇ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ 'ਚ ਲਗਪਗ 4,000 ਮੀਲ ਦੀ ਦੂਰੀ ਤਕ ਇਕ ਖੇਤਰ 'ਚ ਪੁਤਿਨ ਖ਼ਿਲਾਫ਼ ਗੁੱਸੇ ਦਾ ਪ੍ਰਦਰਸ਼ਨ ਇਕ ਆਸਾਧਰਣ ਘਟਨਾ ਹੈ। ਇਸ ਨਾਲ ਪੁਤਿਨ ਲਈ ਕਈ ਨਵੀਂਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ।

ਰੂਸ ਦੇ ਗ੍ਰਹਿ ਮੰਤਰਾਲੇ ਦਾ ਮੁਲਾਂਕਣ ਹੈ ਕਿ ਪ੍ਰਦਰਸ਼ਨ 'ਚ 10,000 ਤੋਂ 12,000 ਲੋਕ ਸ਼ਾਮਲ ਹੋਏ। ਹਾਲਾਂਕਿ ਸਥਾਨਕ ਮੀਡੀਆ ਦੀਆਂ ਰਿਪੋਰਟਾਂ 'ਚ ਪ੍ਰਦਰਸ਼ਕਾਰੀਆਂ ਦੀ ਤਦਾਦ 40,000 ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਾਸ਼ਟਰਪਤੀ ਵਾਲਿਦਮੀਰ ਪੁਤਿਨ ਨੇ ਉਨ੍ਹਾਂ ਨੂੰ ਸੰਵਿਧਾਨ ਸੋਧ ਨੂੰ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ ਜੋ ਉਨ੍ਹਾਂ ਨੂੰ 2036 ਤਕ ਰੂਸੀ ਸੱਤਾ 'ਚ ਬਣਾਏ ਰੱਖਣ ਦੀ ਮਨਜ਼ੂਰੀ ਦੇਣਗੇ। ਮਤਦਾਤਾਵਾਂ ਨੇ ਇਕ ਹਫ਼ਤਿਆਂ ਤਕ ਚੱਲੇ ਜਨਮਤ ਸੰਗ੍ਰਹਿ ਦੌਰਾਨ ਬਦਲਾਆਂ ਨੂੰ ਮਨਜ਼ੂਰੀ ਦਿੱਤੀ ਸੀ। ਪੁਤਿਨ ਨੇ ਸੰਵਿਧਾਨ ਸੋਧ ਲਈ ਇਕ ਫ਼ਰਮਾਨ 'ਤੇ ਦਸਤਖ਼ਤ ਕਰਦੇ ਹੋਏ ਕਿਹਾ ਕਿ ਸੋਧ ਲਾਗੂ ਕੀਤਾ ਜਾਂਦਾ ਹੈ। ਇਸ ਲੋਕਾਂ ਦੀ ਇੱਛਾ ਮੁਤਾਬਕ ਲਾਗੂ ਕੀਤਾ ਜਾਂਦਾ ਹੈ। ਰੂਸੀ ਰਾਸ਼ਟਰਪਤੀ ਨੇ ਸੰਸਦ ਮੈਂਬਰਾਂ ਦੇ ਨਾਲ ਵੀਡੀਓ ਕੰਨਫਰਾਸਿੰਗ ਦੌਰਾਨ ਕਿਹਾ ਕਿ ਅਸੀਂ ਇਕ ਦੇਸ਼ ਦੇ ਰੂਪ 'ਚ ਇਕੱਠੇ ਇਹ ਮਹੱਤਵਪੂਰਨ ਫੈਸਲਾ ਲਿਆ ਹੈ।

Posted By: Ravneet Kaur