ਤਾਇਪੇ (ਏਜੰਸੀ) : ਸਪੁਤਨਿਕ ਵੈਕਸੀਨ ਦੀ ਮੰਗ ਵਧਣ ਦੇ ਨਾਲ ਹੀ ਇਸਦੀ ਸਪਲਾਈ ਯਕੀਨੀ ਬਣਾਉਣ ਲਈ ਰੂਸ ਕਈ ਚੀਨੀ ਕੰਪਨੀਆਂ ਨਾਲ ਸੰਪਰਕ ਕਰ ਰਿਹਾ ਹੈ। ਹਾਲ ਦੇ ਦਿਨਾਂ 'ਚ ਰੂਸ ਨੇ 26 ਕਰੋੜ ਡੋਜ਼ ਵੈਕਸੀਨ ਦੇ ਉਤਪਾਦਨ ਲਈ ਚੀਨੀ ਕੰਪਨੀਆਂ ਨਾਲ ਤਿੰਨ ਸਮਝੌਤੇ ਕਰਨ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ ਲੈਟਿਨ ਅਮਰੀਕਾ, ਪੱਛਮੀ ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ਨੂੰ ਵੈਕਸੀਨ ਦੀ ਛੇਤੀ ਸਪਲਾਈ ਯਕੀਨੀ ਹੋ ਸਕੇਗੀ।

ਇਨ੍ਹਾਂ ਦੇਸ਼ਾਂ ਨੇ ਵੈਕਸੀਨ ਦੀ ਛੇਤੀ ਸਪਲਾਈ ਯਕੀਨੀ ਬਣਾਉਣ ਬਣ ਸਕੇਗੀ। ਇਨ੍ਹਾਂ ਦੇਸ਼ਾਂ ਨੇ ਰੂਸੀ ਵੈਕਸੀਨ ਦਾ ਆਰਡਰ ਦਿੱਤਾ ਹੋਇਆ ਹੈ, ਕਿਉਂਕਿ ਅਮਰੀਕਾ ਤੇ ਯੂਰਪੀ ਸੰਘ ਦਾ ਧਿਆਨ ਘਰੇਲੂ ਜ਼ਰੂਰਤਾਂ 'ਤੇ ਹੈ। ਸ਼ੁਰੂਆਤ 'ਚ ਰੂਸੀ ਵੈਕਸੀਨ ਦੀ ਆਲੋਚਨਾ ਕੀਤੀ ਜਾ ਰਹੀ ਸੀ। ਪਰ, ਬਰਤਾਨਵੀ ਮੈਡੀਕਲ ਜਰਨਲ ਜਰਨਲ ਲੈਂਸੇਟ 'ਚ ਛਪੇ ਅੰਕੜਿਆਂ ਨੇ ਜ਼ਿਆਦਾਤਰ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ। ਇਸ ਵਿਚ ਕਿਹਾ ਗਿਆ ਕਿ ਵੈਕਸੀਨ ਨਾ ਸਿਰਫ਼ ਸੁਰੱਖਿਅਤ ਹੈ, ਬਲਕਿ ਇਸਦੀ ਪ੍ਰਭਾਵਸ਼ੀਲਤਾ 91 ਫ਼ੀਸਦੀ ਹੈ। ਹੁਣ ਮਾਹਿਰ ਸਵਾਲ ਕਰ ਰਹੇ ਹਨ ਕਿ ਕੀ ਰੂਸ ਦੁਨੀਆ ਭਰ ਦੀ ਵੈਕਸੀਨ ਦੀ ਮੰਗ ਨੂੰ ਪੂਰਾ ਕਰ ਸਕਦਾ ਹੈ। ਜਿੱਥੇ ਕਰੋੜਾਂ ਡੋਜ਼ ਦੀ ਮੰਗ ਹੋ ਰਹੀ ਹੈ, ਉੱਥੇ ਇਸਨੇ ਮੰਗ ਮੁਤਾਬਕ ਛੋਟੇ ਹਿੱਸੇ ਦੀ ਹੀ ਸਪਲਾਈ ਦੀ ਮੰਗ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਕਿ ਸਪੁਤਨਿਕ ਵੀ ਦੀ ਮੰਗ ਰੂਸ ਦੀ ਘਰੇਲੂ ਸਮਰੱਥਾ ਤੋਂ ਕਿਤੇ ਜ਼ਿਆਦਾ ਹੈ।