v style="text-align: justify;"> ਜੇਐੱਨਐੱਨ, ਸਿੰਗਾਪੁਰ : ਭਾਰਤ 'ਚ ਦੁਬਾਰਾ ਕੋਰੋਨਾ ਮਹਾਮਾਰੀ ਦੀ ਲਹਿਰ ਨੇ ਦੇਸ਼ ਦੀ ਸਿਹਤ ਵਿਵਸਥਾ ਦੀ ਕਮਰ ਤੋਡ਼ ਦਿੱਤੀ ਹੈ। ਫਿਚ ਸਾਲਿਊਸ਼ਨਜ਼ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਚਾਅ ਲਈ ਬਹੁਤ ਕਦਮ ਉਠਾਉਣ ਦੇ ਬਾਵਜੂਦ ਭਾਰਤ ਵਿਚ ਮਹਾਮਾਰੀ ਨੂੰ ਫੈਲਣ ਤੋਂ ਰੋਕਣ 'ਚ ਅਸਫਲ ਹਨ।

ਫਿਚ ਅਨੁਸਾਰ ਇਸ ਨਾਲ ਇਥੋਂ ਦੇ ਹੈਲਥਕੇਅਰ ਸੈਕਟਰ 'ਚ ਨਿਵੇਸ਼ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲਗਾਤਾਰ ਮੈਡੀਕਲ ਫੰਡਿੰਗ ਤੇ ਹੈਲਥਕੇਅਰ ਇੰਫਾਸਟ੍ਰਕਚਰ ਦੀ ਕਮੀ ਤੋਂ ਪਤਾ ਚਲਦਾ ਹੈ ਕਿ ਮਹਾਮਾਰੀ ਕਾਰਨ ਹਾਲਾਤ ਹੋਰ ਬਦਤਰ ਹੋਣਗੇ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਖ਼ਤਮ ਨਹੀਂ ਕੀਤਾ ਗਿਆ। ਹਰੇਕ 10,000 ਲੋਕਾਂ 'ਤੇ 8.5 ਹਸਪਤਾਲ ਬੈੱਡ ਤੇ 10,000 ਮਰੀਜ਼ਾਂ 'ਤੇ 8 ਫਿਜੀਸ਼ੀਅਨਜ਼ ਹਨ, ਇਸ ਤੋਂ ਪਤਾ ਚਲਦਾ ਹੈ ਕਿ ਹੈਲਥਕੇਅਰ ਸੈਕਟਰ ਇਸ ਬਿਪਦਾ ਨਾਲ ਜੂਝਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ।

Posted By: Sunil Thapa