ਜਨੇਵਾ (ਰਾਇਟਰ) : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਸੋਮਵਾਰ ਨੂੰ ਕਿਹਾ ਕਿ ਉਹ ਨਿਊਯਾਰਕ ਟਾਈਮਜ਼ 'ਚ ਪ੍ਰਕਾਸ਼ਿਤ ਉਸ ਲੇਖ ਦੇ ਸੰਦਰਭਾਂ ਦੀ ਸਮੀਖਿਆ ਕਰ ਰਿਹਾ ਹੈ, ਜਿਸ 'ਚ ਵਿਗਿਆਨੀਆਂ ਨੇ ਉਸ ਤੋਂ ਕੋਰੋਨਾ ਵਾਇਰਸ ਆਪਣੇ ਸੁਝਾਵਾਂ 'ਚ ਤਬਦੀਲੀ ਕਰਨ ਨੂੰ ਕਿਹਾ ਹੈ। ਲੇਖ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਹਵਾ ਰਾਹੀਂ ਵੀ ਫੈਲਦਾ ਹੈ।

ਡਬਲਯੂਐੱਚਓ ਦੇ ਬੁਲਾਰੇ ਤਾਰਿਕ ਜਸਰੇਵਿਕ ਨੇ ਕਿਹਾ ਕਿ ਅਖ਼ਬਾਰ 'ਚ ਪ੍ਰਕਾਸ਼ਿਤ ਲੇਖ ਦੇ ਸੰਦਰਭਾਂ ਦੀ ਤਕਨੀਕੀ ਮਾਹਰਾਂ ਨਾਲ ਰਲ ਕੇ ਸਮੀਖਿਆ ਕੀਤੀ ਜਾ ਰਹੀ ਹੈ।

ਡਬਲਯੂਐੱਚਓ ਨੇ ਕਿਹਾ ਕਿ ਕੋਰੋਨਾ ਵਾਇਰਸ ਪ੍ਰਮੁੱਖ ਤੌਰ 'ਤੇ ਇਨਫੈਕਟਿਡ ਵਿਅਕਤੀ ਦੇ ਿਛੱਕਣ ਜਾਂ ਖੰਘਣ ਨਾਲ ਨਿਕਲਣ ਵਾਲੀਆਂ ਛੋਟੀਆਂ-ਛੋਟੀਆਂ ਬੂੰਦਾਂ ਨਾਲ ਫੈਲਦਾ ਹੈ। ਇਨਫੈਕਟਿਡ ਵਿਅਕਤੀ ਦੇ ਖੰਘਣ, ਬੋਲਣ ਜਾਂ ਹੱਸਣ ਨਾਲ ਇਹ ਬੂੰਦਾਂ ਨਿਕਲਦੀਆਂ ਹਨ ਤੇ ਤੁਰੰਤ ਜ਼ਮੀਨ 'ਤੇ ਬੈਠ ਜਾਂਦੀਆਂ ਹਨ।