ਪੈਰਿਸ (ਰਾਇਟਰ) : ਅਧਿਆਪਕ ਦੀ ਦਿਨ ਦਿਹਾੜੇ ਹੱਤਿਆ ਤੋਂ ਬਾਅਦ ਫਰਾਂਸ ਦੀ ਪੁਲਿਸ ਨੇ ਸੋਮਵਾਰ ਨੂੰ ਇਸਲਾਮਿਕ ਸੰਗਠਨਾ ਖ਼ਿਲਾਫ਼ ਕਾਰਵਾਈ ਦਾ ਵੱਡੇ ਪੱਧਰ 'ਤੇ ਮੁਹਿੰਮ ਛੇੜ ਦਿੱਤੀ। ਸਾਰੀਆਂ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਤੇ ਸ਼ੱਕੀ ਵਿਦੇਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਸ਼ੁੱਕਰਵਾਰ ਨੂੰ ਚੇਚੇਨ ਮੂਲ ਦੇ ਅੱਤਵਾਦੀ ਨੌਜਵਾਨ ਨੇ ਅਧਿਐਨ ਮੁਤਾਬਕ ਪੈਟੀ ਕੀਤੀ ਉਨ੍ਹਾਂ ਦੇ ਸਕੂਲ ਦੇ ਬਾਹਰ ਗਰਦਨ ਕੱਟ ਕਰ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਕੁਝ ਹੀ ਦੇਰ ਬਾਅਦ ਉਸ ਨੌਜਵਾਨ ਨੂੰ ਵੀ ਢੇਰ ਕਰ ਦਿੱਤਾ ਸੀ। ਕੱਟੜਪੰਥੀ ਇਸਲਾਮਿਕ ਸੰਗਠਨਾਂ ਖ਼ਿਲਾਫ਼ ਆਰਥਿਕ ਕਾਰਵਾਈ ਦੇ ਵਿੱਤ ਮੰਤਰੀ ਦੇ ਸੰਕੇਤ ਤੋਂ ਬਾਅਦ ਫਰਾਂਸ ਦੀ ਪੁਲਿਸ ਨੇ ਸੋਮਵਾਰ ਨੂੰ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਗ੍ਹਿ ਮੰਤਰੀ ਜੇਰਾਲਡ ਡੇਰਮੇਨਿਨ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਨਫ਼ਰਤੀ ਪੋਸਟ ਕਰਨ ਵਾਲੇ 50 ਸੰਗਠਨਾਂ ਦੇ ਲੋਕ ਸਰਕਾਰ ਦੇ ਨਿਸ਼ਾਨੇ 'ਤੇ ਹਨ। ਇਨ੍ਹਾਂ ਦੇ ਆਨਲਾਈਨ ਪੋਸਟ ਨਾਲ ਸਬੰਧਤ 80 ਮਾਮਲਿਆਂ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋ ਲੋਕਾਂ ਨੇ ਪੈਟੀ ਖ਼ਿਲਾਫ਼ ਫ਼ਤਵਾ ਜਾਰੀ ਕਰ ਕੇ ਕਾਰਵਾਈ ਦੀ ਮੰਗ ਕੀਤੀ ਸੀ। ਇਨ੍ਹਾਂ ਸਮੇਤ ਕਈ ਹੋਰ ਮਾਮਲਿਆਂ 'ਚ ਪੁਲਿਸ ਕਾਰਵਾਈ ਕਰ ਰਹੀ ਹੈ। ਸੂਤਰਾਂ ਮੁਤਾਬਕ ਕੱਟੜਪੰਥੀ ਵਿਚਾਰਧਾਰਾ ਦੇ 213 ਵਿਦੇਸ਼ੀ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੀ ਤਿਆਰੀ ਹੋ ਰਹੀ ਹੈ। ਇਨ੍ਹਾਂ 'ਚੋਂ 150 ਲੋਕ ਜੇਲ੍ਹ 'ਚ ਹਨ। ਇਹ ਸਾਰੇ ਲੋਕ ਸਰਕਾਰ ਦੀ ਨਿਗਰਾਨੀ ਸੂਚੀ 'ਚ ਹਨ।

ਪੈਟੀ ਦੀ ਹੱਤਿਆ ਦੇ ਮਾਮਲੇ 'ਚ ਅਜੇ ਤਕ 11 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਰਡਾਰ 'ਤੇ ਉਹ ਲੋਕ ਵੀ ਹਨ ਜਿਨ੍ਹਾਂ ਨੇ ਪੈਟੀ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਸੀ। ਇਨ੍ਹਾਂ ਲੋਕਾਂ ਨੇ ਪੈਟੀ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ਦੀ ਪੜ੍ਹਾਈ ਕਰਵਾਉਂਦੇ ਸਮੇਂ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਏ ਜਾਣ ਨੂੰ ਗ਼ਲਤ ਮੰਨਿਆ ਸੀ। ਅਦਾਲਤੀ ਵਿਵਸਥਾ ਨਾਲ ਜੁੜੇ ਸੂਤਰਾਂ ਮੁਤਾਬਕ ਮੋਰੱਕੋ 'ਚ ਪੈਦਾ ਹੋਏ ਅਬਦੇਲ ਹਾਕਿਮ ਸੇਫਰਊ ਨਾਂ ਦਾ ਸ਼ਖ਼ਸ ਸਾਲਾਂ ਤੋਂ ਸੋਸ਼ਲ ਮੀਡੀਆ 'ਤੇ ਮੁਸਲਾਮਾਨਾਂ ਦੇ ਪੱਖ 'ਚ ਮੁਹਿੰਮ ਚਲਾ ਕੇ ਫਰਾਂਸ ਸਰਕਾਰ 'ਤੇ ਦਬਾਅ ਬਣਾਉਂਦਾ ਆ ਰਿਹਾ ਹੈ। 2011 'ਚ ਪੈਰਿਸ ਦੇ ਨੇੜੇ ਸੇਂਟ ਓਯੂਨ ਨਾਂ ਦੇ ਕਸਬੇ 'ਚ ਇਕ ਹਾਈ ਸਕੂਲ ਵੱਲੋਂ ਮੁਸਲਿਮ ਕੁੜੀਆਂ ਦੇ ਪਹਿਨਾਵੇ 'ਤੇ ਰੋਕ ਲਗਾਉਣ 'ਤੇ ਆਬਦੇਲ ਨੇ ਉਸ ਖ਼ਿਲਾਫ਼ ਮੁਹਿੰਮ ਛੇੜ ਦਿੱਤੀ ਸੀ। ਬਾਅਦ 'ਚ ਸਕੂਲ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ ਸੀ। ਆਬਦੇਲ ਪਿਛਲੇ 15 ਸਾਲਾਂ ਤੋਂ ਫਰਾਂਸੀਸੀ ਖ਼ੁਫ਼ੀਆ ਏਜੰਸੀਆਂ ਦੀ ਨਿਗਰਾਨੀ ਸੂਚੀ 'ਚ ਹੈ। ਇਸ ਵਾਰ ਉਸ 'ਤੇ ਵੀ ਕਾਰਵਾਈ ਹੋ ਸਕਦੀ ਹੈ।