ਮੀਨੀਆਪੋੋਲਿਸ (ਏਜੰਸੀਆਂ) : ਅਮਰੀਕਾ 'ਚ ਹਿਰਾਸਤ ਵਿਚ ਸਿਆਹਫਾਮ ਵਿਅਕਤੀ ਦੀ ਹੱਤਿਆ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਕਾਰਵਾਈ ਦੇ ਵਿਰੋਧ ਵਿਚ ਲਗਾਤਾਰ ਤੀਜੇ ਦਿਨ ਅੱਗਜ਼ਨੀ ਅਤੇ ਲੁੱਟਮਾਰ ਦੀਆਂ ਵਾਰਦਾਤਾਂ ਹੋਈਆਂ। ਮੀਨੀਆਪੋਲਿਸ ਵਿਚ ਤਾਂ ਪ੍ਰਦਰਸ਼ਨਕਾਰੀਆਂ ਨੇ ਇਕ ਪੁਲਿਸ ਥਾਣੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਮਿਨੀਸੋਟਾ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਸੇਂਟ ਪਾਲ ਤੋਂ ਵੀ ਹਿੰਸਾ ਦੀਆਂ ਖ਼ਬਰਾਂ ਹਨ। ਨੈਸ਼ਨਲ ਗਾਰਡ ਨੂੰ ਬੁਲਾ ਤਾਂ ਲਿਆ ਗਿਆ ਹੈ ਪ੍ਰੰਤੂ ਗਵਰਨਰ ਟਿਮ ਵਾਜ ਨੇ ਉਨ੍ਹਾਂ ਨੂੰ ਕਾਰਵਾਈ ਕਰਨ ਦੇ ਬਦਲੇ ਸ਼ਾਂਤੀ ਸਥਾਪਿਤ ਕਰਨ ਦਾ ਆਦੇਸ਼ ਦਿੱਤਾ ਹੈ।

ਹਿੰਸਾ ਨਾਲ ਜੁੜੇ ਇਕ ਲਾਈਵ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਮੀਨੀਆਪੋਲਿਸ ਦੇ ਇਕ ਪੁਲਿਸ ਥਾਣੇ ਦੀ ਇਮਾਰਤ ਵਿਚ ਦਾਖ਼ਲ ਹੁੰਦੇ ਹਨ ਅਤੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਹਨ। ਖ਼ਾਸ ਗੱਲ ਇਹ ਰਹੀ ਕਿ ਥਾਣੇ ਨੂੰ ਅੱਗ ਦੇ ਹਵਾਲੇ ਕਰਨ ਤੋਂ ਪਹਿਲੇ ਸਾਰੇ ਪੁਲਿਸ ਕਰਮਚਾਰੀ ਇੱਥੋਂ ਬਾਹਰ ਨਿਕਲ ਗਏ ਸਨ। ਪ੍ਰਦਰਸ਼ਨਕਾਰੀ ਮੀਨੀਆਪੋਲਿਸ ਪੁਲਿਸ ਵਿਭਾਗ ਦੀ ਜੈਕਟ ਨੂੰ ਅੱਗ ਦੇ ਹਵਾਲੇ ਕਰਦੇ ਵੀ ਦਿਖਾਈ ਦੇ ਰਹੇ ਹਨ। ਉਧਰ, ਵੀਰਵਾਰ ਦੇਰ ਰਾਤ ਡੋਨਾਲਡ ਟਰੰਪ ਨੇ ਮੀਨੀਆਪੋਲਿਸ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਹਿੰਸਾ ਲਈ ਲੀਡਰਸ਼ਿਪ ਦੀ ਕਮੀ ਨੂੰ ਦੋਸ਼ੀ ਠਹਿਰਾਇਆ। ਟਰੰਪ ਨੇ ਇਕ ਟਵੀਟ ਵਿਚ ਕਿਹਾ, 'ਹੁਣੇ-ਹੁਣੇ ਗਵਰਨਰ ਟਿਮ ਵਾਜ ਨਾਲ ਗੱਲ ਹੋਈ ਹੈ। ਫ਼ੌਜ ਪੂਰੀ ਤਰ੍ਹਾਂ ਨਾਲ ਉਨ੍ਹਾਂ ਨਾਲ ਹੈ। ਸਾਨੂੰ ਪੂਰੀ ਉਮੀਦ ਹੈ ਕਿ ਸਥਿਤੀ 'ਤੇ ਕੰਟਰੋਲ ਕਰ ਲਿਆ ਜਾਵੇਗਾ ਪ੍ਰੰਤੂ ਹਿੰਸਾ ਦੀ ਸਥਿਤੀ ਵਿਚ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ।'

ਟਰੰਪ ਨੇ ਦੱਸਿਆ ਹੈਰਾਨ ਕਰਨ ਵਾਲੀ ਘਟਨਾ

ਅਕਸਰ ਜਾਤੀ ਹਿੰਸਾ ਦੇ ਮਾਮਲਿਆਂ 'ਚ ਚੁੱਪੀ ਸਾਧਨ ਵਾਲੇ ਡੋਨਾਲਡ ਟਰੰਪ ਨੇ ਵੀ ਸਿਆਹਫਾਮ ਜਾਰਡ ਫਲਾਇਡ ਦੇ ਮਾਮਲੇ ਵਿਚ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ੍ਹਫਲਾਇਡ ਦੀ ਮੌਤ 'ਤੇ ਉਨ੍ਹਾਂ ਨੂੰ ਬਹੁਤ ਬੁਰਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਹੈਰਾਨ ਕਰਨ ਵਾਲੀ ਘਟਨਾ ਦੱਸਿਆ ਹੈ। ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀ ਜਿੱਥੇ ਅਧਿਕਾਰੀ ਦੇ ਆਚਰਨ 'ਤੇ ਸਵਾਲ ਚੁੱਕ ਰਹੇ ਹਨ ਉੱਥੇ ਉਨ੍ਹਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਸਭ ਟਰੰਪ ਰਾਸ਼ਟਰਪਤੀ ਚੋਣ ਨੂੰ ਦੇਖਦੇ ਹੋਏ ਕਰ ਰਹੇ ਹਨ।

ਇਹ ਸੀ ਮਾਮਲਾ

ਸਿਆਹਫਾਮ ਜਾਰਜ ਫਲਾਇਡ (46) ਨੂੰ ਘੱਟ ਧਨ ਰਾਸ਼ੀ ਦੇ ਬਿੱਲ ਵਿਚ ਹੇਰਾਫੇਰੀ ਦੇ ਦੋਸ਼ ਵਿਚ ਸੋਮਵਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਗਿ੍ਫ਼ਤਾਰੀ ਦੌਰਾਨ ਹੀ ਉਸ ਦਾ ਇਕ ਗੋਰੇ ਪੁਲਿਸ ਅਧਿਕਾਰੀ ਨਾਲ ਝਗੜਾ ਹੋ ਗਿਆ। ਪੁਲਿਸ ਅਧਿਕਾਰੀ ਨੇ ਫਲਾਇਡ ਨੂੰ ਹੇਠਾਂ ਸੁੱਟ ਕੇ ਗੋਡੇ ਨਾਲ ਉਸ ਦੀ ਗਰਦਨ ਦਬਾ ਲਈ। ਵੀਡੀਓ ਵਿਚ ਸੁਣਾਈ ਦੇ ਰਿਹਾ ਹੈ ਕਿ ਫਲਾਇਡ ਕਹਿੰਦਾ ਰਿਹਾ ਕਿ ਉਹ ਸਾਹ ਨਹੀਂ ਲੈ ਪਾ ਰਿਹਾ, ਪ੍ਰੰਤੂ ਪੁਲਿਸ ਅਧਿਕਾਰੀ ਨੇ ਉਸ ਨੂੰ ਤਦ ਤਕ ਨਹੀਂ ਛੱਡਿਆ ਜਦੋਂ ਤਕ ਕਿ ਉਸ ਦਾ ਸਾਹ ਨਹੀਂ ਨਿਕਲ ਗਿਆ।