ਪੈਰਿਸ (ਏਪੀ) : ਫਰਾਂਸ 'ਚ ਸੁਰੱਖਿਆ ਸਬੰਧੀ ਇਕ ਪ੍ਰਸਤਾਵਿਤ ਬਿੱਲ ਖ਼ਿਲਾਫ਼ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉਤਰ ਆਏ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੈਰਿਸ 'ਚ ਪ੍ਰਦਰਸ਼ਨਕਾਰੀਆਂ ਨੇ ਕਈ ਕਾਰਾਂ ਨੂੰ ਅੱਗ ਹਵਾਲੇ ਕਰ ਦਿੱਤਾ, ਦੁਕਾਨਾਂ ਦੀ ਖਿੜਕੀਆਂ ਤੋੜ ਦਿੱਤੀਆਂ ਤੇ ਪੁਲਿਸ ਬੈਰੀਕੇਡਜ਼ ਨੂੰ ਵੀ ਸਾੜ ਦਿੱਤਾ।

ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਕਾਨੂੰਨ ਵਿਵਸਥਾ ਨੂੰ ਸਖ਼ਤ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ। ਇਸੇ ਤਹਿਤ ਪ੍ਰਸਤਾਵਿਤ ਬਿੱਲ 'ਚ ਪੁਲਿਸ ਅਧਿਕਾਰੀਆਂ ਨੂੰ ਗ਼ਲਤ ਤਰੀਕੇ ਨਾਲ ਇੰਟਰਨੈੱਟ ਮੀਡੀਆ 'ਤੇ ਦਿਖਾਉਣ ਖ਼ਿਲਾਫ਼ ਕਾਨੂੰਨ ਬਣਾਇਆ ਜਾ ਰਿਹਾ ਹੈ। ਸਰਕਾਰ ਨੇ ਸੰਸਦ 'ਚ ਬਿੱਲ ਪੇਸ਼ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬਿੱਲ ਨਾਲ ਉਨ੍ਹਾਂ ਦੀ ਆਜ਼ਾਦੀ 'ਤੇ ਪਾਬੰਦੀ ਲੱਗ ਜਾਵੇਗੀ।

ਪ੍ਰਸਤਾਵਿਤ ਬਿੱਲ ਤੇ ਪੁਲਿਸ ਹਿੰਸਾ ਖ਼ਿਲਾਫ਼ ਸ਼ਨਿਚਰਵਾਰ ਨੂੰ ਪੈਰਿਸ ਸਮੇਤ ਫਰਾਂਸ ਦੇ ਕਈ ਸ਼ਹਿਰਾਂ 'ਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪੈਰਿਸ 'ਚ ਪ੍ਰਦਰਸ਼ਨ ਦੌਰਾਨ ਭਾਰੀ ਹਿੰਸਾ ਹੋਈ। ਪ੍ਰਦਰਸ਼ਨਕਾਰੀਆਂ ਨੇ ਕਈ ਕਾਰਾਂ 'ਚ ਅੱਗ ਲਾ ਦਿੱਤੀ, ਦੁਕਾਨਾਂ ਦੇ ਸ਼ੀਸ਼ੇ ਤੋੜ ਦਿੱਤੇ ਤੇ ਪੁਲਿਸ ਬੈਰੀਕੇਡਜ਼ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਲਿਓਨ, ਲਿਲੀ ਤੇ ਮਰਸੀਲੀ 'ਚ ਵੀ ਪ੍ਰਦਰਸ਼ਨ ਹੋਏ।