ਸਿੰਗਾਪੁਰ (ਪੀਟੀਆਈ) : ਸਿੰਗਾਪੁਰ ਦੇ ਸਭ ਤੋਂ ਪੁਰਾਤਨ ਹਿੰਦੂ ਮੰਦਰ ਦੇ ਮੁੱਖ ਪੁਜਾਰੀ ਨੂੰ 'ਅਪਰਾਧਿਕ ਵਿਸ਼ਵਾਸਘਾਤ' ਦੇ ਦੋਸ਼ਾਂ ਅਧੀਨ ਗਿ੍ਫ਼ਤਾਰ ਕੀਤਾ ਗਿਆ ਹੈ। ਮੰਦਰ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼੍ਰੀ ਮਰੀਆਮਾਨ ਮੰਦਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪੁਜਾਰੀ ਦੀ ਦੇਖਰੇਖ 'ਚ ਰੱਖੇ ਗਏ ਸੋਨੇ ਦੇ ਕੁਝ ਗਹਿਣੇ ਗ਼ਾਇਬ ਹਨ। ਚੈਨਲ ਨਿਊਜ਼ ਏਸ਼ੀਆ ਅਨੁਸਾਰ ਮੰਦਰ ਵੱਲੋਂ ਕਿਹਾ ਗਿਆ ਕਿ ਗਹਿਣੇ ਗ਼ਾਇਬ ਹੋਣ ਦੀ ਜਾਣਕਾਰੀ ਆਡਿਟ ਦੌਰਾਨ ਮਿਲੀ। ਬਿਆਨ ਵਿਚ ਪੁਜਾਰੀ ਦੇ ਨਾਂ ਦਾ ਜ਼ਿਕਰ ਨਹੀਂ ਹੈ।

ਬਿਆਨ ਵਿਚ ਕਿਹਾ ਗਿਆ ਕਿ ਪ੍ਰਰਾਰਥਨਾਵਾਂ ਦੌਰਾਨ ਜਿਨ੍ਹਾਂ ਸੋਨੇ ਦੇ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਉਨ੍ਹਾਂ ਨੂੰ ਮੰਦਰ ਦੇ ਗਰਭ ਗ੍ਹਿ ਵਿਚ ਮੁੱਖ ਪੁਜਾਰੀ ਦੀ ਨਿਗਰਾਨੀ 'ਚ ਰੱਖਿਆ ਗਿਆ ਸੀ। ਇਸ ਬਾਰੇ ਵਿਚ ਪੁਜਾਰੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਨੇ ਗ਼ਾਇਬ ਕੀਤੇ ਸਾਰੇ ਗਹਿਣੇ ਬਾਅਦ ਵਿਚ ਮੋੜ ਦਿੱਤੇ। ਪੁਲਿਸ ਨੇ ਦੱਸਿਆ ਕਿ 36 ਸਾਲਾਂ ਦੇ ਪੁਜਾਰੀ ਨੂੰ 'ਅਪਰਾਧਿਕ ਵਿਸ਼ਵਾਸਘਾਤ' ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ। ਮੰਦਰ ਵੱਲੋਂ ਕਿਹਾ ਗਿਆ ਕਿ ਮੁੱਖ ਪੁਜਾਰੀ ਅਜੇ ਜ਼ਮਾਨਤ 'ਤੇ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।