ਤਾਇਪੇ : ਹਾਲੀਆ ਚੋਣਾਂ 'ਚ ਚੀਨ ਹਮਾਇਤੀ ਪਾਰਟੀ ਨੂੰ ਮਿਲੀ ਬੜ੍ਹਤ ਦੇ ਬਾਵਜੂਦ ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਮੰਗਲਵਾਰ ਨੂੰ ਕਿਹਾ ਕਿ ਤਾਇਵਾਨ ਦੀ ਜਨਤਾ ਦੇਸ਼ ਦੀ ਪ੍ਰਭੂਸੱਤਾ ਬਣਾਈ ਰੱਖਣਾ ਚਾਹੁੰਦੀ ਹੈ। ਨਵੇਂ ਸਾਲ ਮੌਕੇ 'ਤੇ ਆਪਣੇ ਭਾਸ਼ਣ 'ਚ ਸਾਈ ਨੇ ਅਧਿਕਾਰੀਆਂ ਨੂੰ ਚੀਨ ਦੇ ਨਾਲ ਕਿਸੇ ਵੀ ਗੁਪਤ ਵਾਰਤਾ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ।

ਤਾਇਵਾਨ 'ਚ ਪਿਛਲੇ ਮਹੀਨੇ ਹੋਈ ਚੋਣ 'ਚ ਵਿਰੋਧੀ ਨੈਸ਼ਨਲਿਸਟ ਪਾਰਟੀ (ਐੱਨਪੀ) 22 'ਚੋਂ 15 ਸੀਟਾਂ ਜਿੱਤਣ 'ਚ ਕਾਮਯਾਬ ਰਹੀ ਸੀ। ਇਸ ਕਾਰਨ ਸਾਈ ਨੇ ਆਪਣੀ ਡੈਮੋਯੇਟਿਕ ਪ੍ਰੋਗ੍ਰੈਸਿਵ ਪਾਰਟੀ (ਡੀਪੀਪੀ) ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਗਲੇ ਸਾਲ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਚੀਨ ਐੱਨਪੀ 'ਤੇ ਡੋਰੇ ਪਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਤਾਇਵਾਨ ਨੂੰ ਚੀਨ ਆਪਣਾ ਹਿੱਸਾ ਦੱਸਦਾ ਹੈ। ਸਾਈ ਚੀਨ ਦੇ ਇਸ ਦਾਅਵੇ ਦੀ ਕੱਟੜ ਵਿਰੋਧੀ ਹਨ। ਇਸ ਤੋਂ ਨਾਰਾਜ਼ ਚੀਨ ਸਾਈ ਨੂੰ ਤਾਇਵਾਨ 'ਚ ਅਲੱਗ-ਥਲੱਗ ਕਰਨਾ ਚਾਹੁੰਦਾ ਹੈ।