PM ਮੋਦੀ ਜਰਮਨੀ 'ਚ G7 ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਮੰਗਲਵਾਰ ਨੂੰ ਕੁਝ ਘੰਟਿਆਂ ਲਈ UAE ਪਹੁੰਚੇ। ਅਬੂ ਧਾਬੀ ਪਹੁੰਚਣ 'ਤੇ ਯੂਏਈ ਦੇ ਮੌਜੂਦਾ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਖੁਦ ਪ੍ਰਧਾਨ ਮੰਤਰੀ ਮੋਦੀ ਦਾ ਹਵਾਈ ਅੱਡੇ 'ਤੇ ਸਵਾਗਤ ਕੀਤਾ। ਪੀਐਮ ਮੋਦੀ ਸਾਬਕਾ ਖਾੜੀ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਾਨ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਨ ਲਈ ਨਿੱਜੀ ਤੌਰ 'ਤੇ ਪਹੁੰਚੇ ਸਨ। ਦੱਸ ਦੇਈਏ ਕਿ 73 ਸਾਲਾ ਨਾਹਯਾਨ ਦੀ ਲੰਬੀ ਬਿਮਾਰੀ ਤੋਂ ਬਾਅਦ 13 ਮਈ ਨੂੰ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਨਾਹਯਾਨ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ, ਉਨ੍ਹਾਂ ਨੂੰ ਇੱਕ ਮਹਾਨ ਅਤੇ ਦੂਰਦਰਸ਼ੀ ਰਾਜਨੇਤਾ ਦੱਸਿਆ, ਜਿਸ ਦੀ ਅਗਵਾਈ ਵਿੱਚ ਭਾਰਤ ਅਤੇ ਯੂਏਈ ਦੇ ਸਬੰਧਾਂ ਵਿੱਚ ਤਰੱਕੀ ਹੋਈ।

Posted By: Sarabjeet Kaur