ਜੇਐੱਨਐੱਨ, ਫੇਨੀ : ਬੰਗਲਾਦੇਸ਼ 'ਚ ਇਕ ਲੜਕੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ 'ਚ 16 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਜਿਸ ਦੇ ਬਾਅਦ ਪੂਰੇ ਦੇਸ਼ 'ਚ ਹੜਕੰਪ ਮਚ ਗਿਆ ਹੈ। ਇਨ੍ਹਾਂ 16 ਲੋਕਾਂ ਨੇ 18 ਸਾਲਾ ਨੁਸਰਤ ਜਹਾਂ ਰਫ਼ੀ ਨੂੰ ਕੈਰੋਸੀਨ ਨਾਲ ਜ਼ਿੰਦਾ ਸਾੜ ਦਿੱਤਾ ਸੀ। ਨੁਸਰਤ ਦੇ ਨਾਲ ਕੀਤੀ ਗਈ ਇਸ ਦਰਿੰਦਗੀ 'ਤੇ ਬੰਗਲਾਦੇਸ਼ ਦੀ ਫੇਨੀ ਨੇ ਫੈਸਲਾ ਸੁਣਾਉਂਦੇ ਹੋਏ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ।

ਇਹ ਮਾਮਲਾ ਇਸੇ ਸਾਲ ਅਪ੍ਰੈਲ ਮਹੀਨੇ ਦਾ ਹੈ ਜਦੋਂ ਨੁਸਰਤ ਦੇ ਨਾਲ ਇਹ ਦਰਿੰਦਗੀ ਕੀਤੀ ਗਈ ਸੀ। ਦਰਅਸਲ ਨੁਸਰਤ ਨੇ ਆਪਣੀ ਮਦਰਸੇ ਦੇ ਹੈੱਡ ਮਾਸਟਰ ਖ਼ਿਲਾਫ਼ ਯੌਨ ਪੀੜਤਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਨੂੰ ਲੈ ਕੇ ਉਸ 'ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਸੀ ਜਦੋਂ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨੁਸਰਤ ਜਿਥੇ ਕਿ ਇਸ ਤਰ੍ਹਾਂ ਹੋਈ ਮੌਤ ਦੇ ਬਾਅਦ ਪੂਰੇ ਦੱਖਣ ਏਸ਼ੀਆਈ ਰਾਸ਼ਟਰ 'ਚ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ।

ਕੋਰਟ ਤੋਂ ਫੈਸਲਾ ਆਉਣ ਦੇ ਬਾਅਦ ਹਫਜ਼ ਅਹਿਮਦ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਸਾਬਿਤ ਕਰਦਾ ਹੈ ਕਿ ਬੰਗਲਾਦੇਸ਼ 'ਚ ਹੱਤਿਆ ਕਰਨ ਦੇ ਬਾਅਦ ਕੋਈ ਬਚ ਨਹੀਂ ਸਕੇਗਾ। ਸਾਡੇ ਕੋਲ ਕਾਨੂੰਨ ਦਾ ਸ਼ਾਸਨ ਹੈ।

18 ਸਾਲਾ ਨੁਸਰਤ ਬੰਗਲਾਦੇਸ਼ ਦੇ ਇਕ ਛੋਟੇ ਜਿਹੇ ਸ਼ਹਿਰ ਫੇਨੀ 'ਚ ਰਹਿੰਦੀ ਸੀ, ਜਿਥੇ 6 ਅਪ੍ਰੈਲ, 2019 ਨੂੰ ਉਸ ਨੂੰ ਸਾੜ ਕੇ ਮਾਰ ਦਿੱਤਾ ਗਿਆ ਸੀ। ਇਸ ਤੋਂ ਦੋ ਹਫ਼ਤੇ ਪਹਿਲਾਂ ਹੀ ਉਸ ਨੇ ਮਦਰਸੇ ਪ੍ਰਿੰਸੀਪਲ ਸਿਰਾਜ-ਉਦ-ਦੌਲਾ ਖ਼ਿਲਾਫ਼ ਯੌਨ ਪੀੜਤਾ ਦੀ ਸ਼ਿਕਾਇਤ ਦਰਜ ਕੀਤੀ ਸੀ। ਜਿਸ ਦੇ ਬਾਅਦ ਉਸ 'ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾਇਆ ਜਾਣ ਲੱਗਾ ਪਰ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਇਸ ਦੇ ਬਾਅਦ 6 ਅਪ੍ਰੈਲ ਨੂੰ ਜਦੋਂ ਨੁਸਰਤ ਮਦਰਸੇ ਦੀ ਛੱਤ 'ਤੇ ਖੜ੍ਹੀ ਸੀ, ਉਦੋਂ ਉਸ 'ਤੇ ਕੈਰੋਸੀਨ ਨਾਲ ਅੱਗ ਲਗਾ ਦਿੱਤੀ ਗਈ। ਇਸ ਦੇ ਬਾਅਦ ਨੁਸਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ 10 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ। ਜਿਨ੍ਹਾਂ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ 'ਚ ਮਦਰਸੇ ਦਾ ਪ੍ਰਿੰਸੀਪਲ ਵੀ ਸ਼ਾਮਲ ਹੈ।

ਭੈਣ ਦੀ ਮੌਤ ਦੇ ਬਾਅਦ ਨੁਸਰਤ ਦੇ ਭਰਾ ਮਹਮੁਦੁਲ ਹਸਨ ਨੋਮਾਨ ਨੇ ਅੱਠ ਲੋਕਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਨੁਸਰਤ ਦੀ ਇਸ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੇ ਬਾਅ

Posted By: Susheel Khanna