ਨਈ ਦੁਨੀਆ : ਪਾਕਿਸਤਾਨ ਜਹਾਜ਼ ਹਾਦਸੇ 'ਚ ਹੁਣ ਤਕ 97 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਿਹੜੇ ਯਾਤਰੀ ਚਮਤਕਾਰੀ ਢੰਗ ਨਾਲ ਬਚੇ ਹਨ, ਹਸਪਤਾਲ 'ਚ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਹਾਲਤ ਸਥਿਰ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜਹਾਜ਼ ਪੀਕੇ-8303 ਲਾਹੌਰ ਤੋਂ ਕਰਾਚੀ ਜਾ ਰਿਹਾ ਸੀ। ਕਰਾਚੀ ਏਅਰਪੋਰਟ 'ਤੇ ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹਾਦਸਾਗ੍ਰਸਤ ਹੋ ਕੇ ਰਿਹਾਈਸ਼ੀ ਇਲਾਕੇ 'ਚ ਡਿੱਗ ਗਿਆ ਸੀ। ਜਹਾਜ਼ 'ਚ 91 ਯਾਤਰੀ ਤੇ ਚਾਲਕ ਦਲ ਦੇ 8 ਮੈਂਬਰਾਂ ਸਮੇਤ ਕੁੱਲ 99 ਲੋਕ ਸਵਾਰ ਸਨ। ਹੁਣ ਤਕ ਕਰੀਬ 66 ਲਾਸ਼ਾਂ ਪਹੁੰਚਾਈਆਂ ਜਾ ਚੁੱਕੀਆਂ ਹਨ। EID ਤੋਂ ਪਹਿਲਾ ਹੋਏ ਇਸ ਹਾਦਸੇ ਨਾਲ ਕਈ ਘਰਾਂ 'ਚ ਮਾਤਮ ਛਾ ਗਿਆ ਹੈ। ਪਾਕਿਸਤਾਨ 'ਚ 22 ਮਈ ਤੋਂ 27 ਮਈ ਤਕ ਈਦ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਅਫਸੋਸ ਪ੍ਰਗਟਾਇਆ ਹੈ।


ਇਹ ਦੋ ਰਹੇ ਖੁਸ਼ਕਿਸਮਤ

ਹਾਦਸੇ 'ਚ ਬੈਂਕ ਆਫ਼ ਪੰਜਾਬ ਦੇ ਸੀਈਓ ਜਫ਼ਰ ਮਹਿਮੂਦ ਤੇ ਜ਼ੁਬੈਰ ਨਾਂ ਦੇ ਯਾਕਰੀ ਦੀ ਜਾਨ ਬਚ ਗਈ ਹੈ। ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਦੱਸਿਆ ਕਿ ਜ਼ਫ਼ਰ ਨੇ ਮਾਂ ਨੂੰ ਫੋਨ 'ਤੇ ਆਪਣੀ ਸਲਾਮਤੀ ਦੀ ਸੂਚਨਾ ਦਿੱਤੀ। ਮੁਰਾਦ ਦੇ ਜਿੱਥੇ 4 ਜਗ੍ਹਾ ਫ੍ਰੈਕਚਰ ਹੋਇਆ ਉੱਥੇ ਹੀ ਜ਼ੁਬੈਰ 35 ਫ਼ੀਸਦੀ ਸੜ ਗਿਆ। ਹਸਪਤਾਲ 'ਚ ਭਰਤੀ ਦੋਵੇਂ ਯਾਤਰੀਆਂ ਦੀ ਹਾਲਤ ਸਥਿਰ ਹੈ।


ਈਦ ਤੋਂ ਪਹਿਲਾਂ ਦਰਦਨਾਕ ਹਾਦਸਾ

- ਲਾਹੌਰ ਤੋਂ ਕਰਾਚੀ ਆ ਰਹੇ ਜਹਾਜ਼ ਏਅਰਪੋਰਟ ਨੇੜੇ ਹਾਦਸਾਗ੍ਰਸਤ ਹੋਇਆ।

- ਪਾਇਲਟ ਨੇ ਏਟੀਸੀ ਨਾਲ ਸੰਪਰਕ ਕਰ ਕੇ ਦੋਵੇਂ ਇੰਜਣ ਠੱਪ ਹੋਣ ਦੀ ਗੱਲ ਕਹੀ ਸੀ।

- ਚਮਤਕਾਰੀ ਢੰਗ ਨਾਲ ਦੋ ਯਾਤਰੀਆਂ ਦੀ ਜਾਨ ਬਚੀ, ਹਸਪਤਾਲ 'ਚ ਹਾਲਤ ਸਥਿਰ।

ਹਾਦਸੇ ਦੇ ਕਾਰਨ ਸਾਫ਼ ਨਹੀਂ, ਆਖਰੀ ਸਮੇਂ ਪਾਇਲਟ ਨੇ ਕਹੀ ਸੀ ਇਹ ਗੱਲ

ਜਾਣਕਾਰੀ ਦੇ ਅਨੁਸਾਰ, ਹਾਦਸੇ ਤੋਂ ਪਹਿਲਾ ਪਾਇਲਟ ਦਾ ਏਟੀਸੀ ਨਾਲ ਸੰਪਰਕ ਹੋਇਆ ਸੀ। ਪਾਇਲਟ ਨੇ ਕਿਹਾ ਸੀ ਕਿ ਉਹ ਲੈਂਡਿੰਗ ਦੀ ਕੋਸ਼ਿਸ਼ ਕੀਤੀ ਤੇ 12 ਸੈਕੰਡ ਬਾਅਦ ਐਮਰਜੈਂਸੀ ਦੇ ਸੰਕੇਤ ਦਿੱਤੇ।

Posted By: Sarabjeet Kaur