ਢਾਕਾ, ਪੀਟੀਆਈ : ਬੰਗਲਾਦੇਸ਼ 'ਚ ਕੋਰੋਨਾ ਵਾਇਰਸ ਨਾਲ ਹਾਲਾਤ ਬੇਹੱਦ ਖਰਾਬ ਹੈ। ਪਿਛਲੇ ਤਿੰਨ ਦਿਨਾਂ 'ਚ ਹਰ 14 ਮਿੰਟਾਂ 'ਚ ਇਕ ਸੰਕ੍ਰਮਿਤ ਵਿਅਕਤੀ ਦੀ ਮੌਤ ਹੋਈ ਹੈ। ਦੇਸ਼ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦਾ ਅੰਕਡ਼ਾ 10,385 ਪਹੁੰਚ ਗਿਆ ਹੈ। ਐਤਵਾਰ ਨੂੰ ਦੇਸ਼ 'ਚ 18 ਮਾਰਚ 2020 ਤੋਂ ਬਾਅਦ ਪਹਿਲੀ ਵਾਰ ਸੰਕ੍ਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 102 ਦਰਜ ਕੀਤੀ ਗਈ ਹੈ। ਮ੍ਰਿਤਕਾਂ 'ਚ 59 ਮਰਦ ਤੇ 43 ਔਰਤਾਂ ਸ਼ਾਮਲ ਹਨ।

ਕੋਰੋਨਾ ਸੰਕ੍ਰਮਣ ਨਾਲ ਜਾਨ ਗਵਾਉਣ ਵਾਲੇ ਲੋਕਾਂ 'ਚ 63 ਤੋਂ 60 ਸਾਲ ਤੋਂ ਜ਼ਿਆਦਾ ਉਮਰ ਦੇ ਸੀ। 23 ਲੋਕ 51-60 ਸਾਲ ਦੀ ਉਮਰ 'ਚ 14 ਲੋਕ 41-50 ਸਾਲ ਦੀ ਉਮਰ ਦੇ ਹਨ। ਇਸ ਦੌਰਾਨ 1000 ਬੈੱਡ ਸਮਰੱਥਾ ਵਾਲੇ ਢਾਕਾ ਨਾਰਥ ਸਿਟੀ ਕਾਰਪੋਰੇਸ਼ਨ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਹੈ। ਐਤਵਾਰ ਸਵੇਰੇ ਸੰਕ੍ਰਮਿਤ ਮਰੀਜ਼ਾਂ ਦੇ ਇਲਾਜ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਨਾਲ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਸਿਹਤ ਤੇ ਪਰਿਵਾਰ ਕਲਿਆਣ ਮੰਤਰੀ, ਜਾਹਿਦ ਮਾਲੇਕ ਨੇ ਆਈਏਐਨਐਸ ਨੂੰ ਦੱਸਿਆ ਬੰਗਲਾਦੇਸ਼ ਦੁਨੀਆ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਮਹਾਮਾਰੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਤੇ ਦੇਸ਼ ਦੇ ਲਗਪਗ ਸਾਰੇ ਹਸਪਤਾਲ ਕੋਵਿਡ-19 ਰੋਗੀਆਂ ਨਾਲ ਭਰੇ ਹੋਏ ਹਨ। ਦੇਸ਼ 'ਚ ਸੰਕ੍ਰਮਣ ਤੇ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਰੋਗੀਆਂ ਦੇ ਇਲਾਜ ਲਈ ਸਿਹਤ ਸਹੂਲਤਾਂ ਦਾ ਵਿਸਥਾਰ ਕਰਨਾ ਜ਼ੂਰਰੀ ਹੈ। ਸਰਕਾਰ ਨੇ ਢਾਕਾ ਨਾਰਥ ਸਿਟੀ ਕਾਰਪੋਰੇਸ਼ਨ ਹਸਪਤਾਲ ਨੂੰ ਕੋਰੋਨਾ ਪਾਜ਼ੇਟਿਵ ਰੋਗੀਆਂ ਦੇ ਜੀਵਨ ਦੀ ਸੁਰੱਖਿਆ ਲਈ ਸਾਰੇ ਆਧੁਨਿਕ ਉਪਕਰਨਾਂ ਨਾਲ ਸਥਾਪਤ ਕੀਤਾ ਹੈ। ਬੰਗਲਾਦੇਸ਼ 'ਚ ਮਹਾਮਾਰੀ ਦੀ ਦੂਜੀ ਲਹਿਰ ਨੂੰ ਰੋਕਣ ਲਈ 5 ਅਪ੍ਰੈਲ ਤੋਂ ਇਕ ਹਫਤੇ ਲਈ ਲਾਕਡਾਊਨ ਲਾਇਆ ਗਿਆ ਸੀ। ਜਿਸ ਨੂੰ ਬਾਅਦ 'ਚ ਵਧਾ ਕੇ 21 ਅਪ੍ਰੈਲ ਕਰ ਦਿੱਤਾ ਗਿਆ ਹੈ। ਹਾਲਾਂਕਿ ਕੋਵਿਡ-19 ਨੈਸ਼ਨਲ ਟੈਕਨੀਕਲ ਐਡਵਾਈਜਰੀ ਕਮੇਟੀ ਨੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਖ਼ਤ ਲਾਕਡਾਊਨ ਨੂੰ ਇਕ ਹੋਰ ਹਫ਼ਤੇ ਲਈ ਵਧਾਉਣ ਦੀ ਸਿਫਾਰਿਸ਼ ਕੀਤੀ ਹੈ।

Posted By: Ravneet Kaur