ਬਰਲਿਨ (ਰਾਇਟਰ) : ਜਰਮਨੀ ਦੇ ਇਕ ਮਕਾਨ ਵਿਚ ਸ਼ੁੱਕਰਵਾਰ ਨੂੰ ਹੋਏ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਪੂਰਬੀ ਸ਼ਹਿਰ ਬਲੈਂਕਨਬਰਗ ਵਿਚ ਹੋਏ ਇਸ ਧਮਾਕੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗਾ।

ਪੁਲਿਸ ਨੇ ਧਮਾਕੇ ਵਾਲੀ ਥਾਂ ਨੇੜੇ ਸਥਿਤ ਕਿੰਡਰਗਾਰਟਨ ਅਤੇ ਹੋਰ ਰਿਹਾਇਸ਼ੀ ਇਲਾਕੇ ਨੂੰ ਖਾਲ੍ਹੀ ਕਰਵਾ ਕੇ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ। ਇਸ ਧਮਾਕੇ ਵਿਚ ਕਿਸੇ ਬੱਚੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ। ਪੁਲਿਸ ਅਨੁਸਾਰ ਇਸ ਧਮਾਕੇ ਵਿਚ 25 ਲੋਕ ਜ਼ਖ਼ਮੀ ਹੋਏ ਹਨ ਜਦਕਿ ਇਕ ਵਿਅਕਤੀ ਅਜੇ ਵੀ ਲਾਪਤਾ ਹੈ। ਪੁਲਿਸ ਵੱਲੋਂ ਟਵੀਟ ਕੀਤੀ ਤਸਵੀਰ ਵਿਚ ਪੰਜ ਮੰਜ਼ਲਾ ਰਿਹਾਇਸ਼ੀ ਖੇਤਰ ਦੀ ਦੂਜੀ ਮੰਜ਼ਲ ਦੇ ਇਕ ਮਕਾਨ ਵਿਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।