ਨਵੀਂ ਦਿੱਲੀ, ਜੇਐੱਨਐੱਨ : ਦੁਨੀਆ ਦੇ ਕਈ ਦੇਸ਼ ਟਿੱਡੀ ਦਲ ਦੇ ਹਮਲਿਆਂ ਤੋਂ ਪਰੇਸ਼ਾਨ ਹਨ, ਇਸ ਵਜ੍ਹਾ ਨਾਲ ਉਨ੍ਹਾਂ ਤੋਂ ਬਚਣ ਲਈ ਬਰਤਨ ਬਜਾਏ ਤਕ ਦੇ ਕਈ ਜੁਗਾੜ ਅਪਨਾਏ ਹਨ ਪਰ ਫਿਰ ਵੀ ਕਿਸਾਨਾਂ ਨੂੰ ਟਿੱਡੀ ਦਲ ਤੋਂ ਬਚਾਉਣ ਲਈ ਕੋਈ ਸਹੀ ਇਲਾਜ ਨਾ ਮਿਲ ਸਕਿਆ।

ਹੁਣ ਵਿਗਿਆਨੀਆਂ ਨੇ ਟਿੱਡੀਆਂ ਦੁਆਰਾ ਛੱਡੇ ਜਾਣ ਵਾਲੇ ਇਕ ਅਜਿਹੇ ਕੈਮੀਕਲ ਕੰਪਾਊਂਡ (Chemical compound) ਦੀ ਪਛਾਣ ਕੀਤੀ ਹੈ ਜੋ ਉਨ੍ਹਾਂ ਦੇ ਝੁੰਡ ਬਣਾਉਣ ਦੇ ਕਾਰਨ ਬਣਾਉਂਦੇ ਹਨ। ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਕੀਟਾਂ ਨੂੰ ਰੋਕਣ ਲਈ ਸੰਭਵ ਹੈ ਕਿ ਨਵੇਂ ਤਰੀਕਿਆਂ ਦੀ ਖੋਜ ਦੇ ਦਰਵਾਜੇ ਖੋਲ੍ਹੇ ਜਾ ਸਕਦੇ ਹਨ। ਜੇਕਰ ਵਿਗਿਆਨੀਆਂ ਨੂੰ ਇਨ੍ਹਾਂ 'ਚ ਕਾਮਯਾਬੀ ਮਿਲ ਗਈ ਤਾਂ ਉਹ ਇਨਸਾਨਾਂ ਦੇ ਸਾਹਮਣੇ ਪੈਦਾ ਹੋਣ ਵਾਲੇ ਖਾਦ ਸੰਕਟ ਨੂੰ ਘੱਟ ਕਰ ਸਕਦੇ ਹਨ।

ਸੰਯੁਕਤ ਰਾਸ਼ਟਰ ਦੇ ਸੰਗਠਨ Food and Agriculture Organization ਮੁਤਾਬਕ ਇਕ ਵਰਗ ਕਿਲੋਮੀਟਰ ਇਲਾਕੇ 'ਚ 8 ਕਰੋੜ ਟਿੱਡੀਆਂ ਹੋ ਸਕਦੀਆਂ ਹਨ। ਇਕੱਠੇ ਨਾਲ ਚੱਲਣ ਵਾਲੀਆਂ ਟਿੱਡੀਆਂ ਦਾ ਇਕ ਝੁੰਡ ਇਕ ਵਰਗ ਕਿਲੋਮੀਟਰ ਤੋਂ ਲੈ ਕੇ ਹਜ਼ਾਰ ਵਰਗ ਤਕ ਫੈਲਿਆ ਹੋ ਸਕਦਾ ਹੈ। ਇਕ ਟਿੱਡੀ ਪੰਜ ਮਹੀਨੇ ਤਕ ਜੀ ਸਕਦੀ ਹੈ। ਕਈ ਅੱਡਿਆਂ ਤੋਂ ਦੋ ਬੱਚੇ ਨਿਕਲ ਸਕਦੇ ਹਨ। ਦੋ ਤੋਂ ਚਾਰ ਮਹੀਨੇ ਦਾ ਸਮਾਂ ਇਨ੍ਹਾਂ ਦੀ ਜਵਾਨੀ ਦਾ ਸਮਾਂ ਹੁੰਦਾ ਹੈ।

ਇਕ ਗੱਲ ਹੋਰ ਹੈ। ਟਿੱਡੀ ਚੁਣ ਕੇ ਖਾਣਾ ਨਹੀਂ ਖਾਂਦੀ। ਉਹ ਆਪਣੇ ਰਾਸਤੇ 'ਚ ਆਉਣ ਵਾਲੀ ਹਰ ਖਾਣ ਵਾਲੀ ਚੀਜ ਨੂੰ ਖਾ ਸਕਦੀ ਹੈ। ਟਿੱਡੀਆਂ ਦਾ ਇਕ ਔਸਤ ਝੁੰਡ ਇਕ ਦਿਨ 'ਚ 19.2 ਕਰੋੜ ਕਿਲੋਗ੍ਰਾਮ ਪੌਦਿਆਂ ਤੇ ਹੋਰ ਫਸਲਾਂ ਨੂੰ ਚਟ ਕਰ ਸਕਦਾ ਹੈ।

Posted By: Rajnish Kaur