ਜੇਐੱਨਐੱਨ, ਸਿਓਲ : ਉੱਤਰ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਸਰਹੱਦ 'ਚ ਹੁਣ ਤਕ ਕੋਰੋਨਾ ਵਾਇਰਸ ਸੰਕ੍ਰਮਣ ਦੀ ਘੁਸਪੈਠ ਨਹੀਂ ਹੋਈ ਹੈ। ਵਿਸ਼ਵ ਸਿਹਤ ਸੰਗਠਨ (World Health Organisation) ਨੂੰ ਪੇਸ਼ ਕੀਤੇ ਗਏ ਆਪਣੇ ਰਿਪੋਰਟ 'ਚ ਇਕ ਵਾਰ ਮੁੜ ਉੱਤਰ ਕੋਰੀਆ ਨੇ ਦੱਸਿਆ ਹੈ ਕਿ ਉੱਥੇ ਹੁਣ ਤਕ ਕੋਵਿਡ-19 ਦਾ ਇਕ ਵੀ ਮਾਮਲਾ ਨਹੀਂ ਆਇਆ ਹੈ ਤੇ ਉਸ ਦਾ ਰਿਕਾਰਡ ਕਾਇਮ ਹੈ। ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਨੂੰ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਲੰਘ ਚੁੱਕਾ ਹੈ ਤੇ ਹੁਣ ਤਕ ਉੱਤਰ ਕੋਰੀਆ ਨੇ ਆਪਣੀ ਕੋਸ਼ਿਸ਼ਾਂ ਦੇ ਬਦੌਲਤ ਖ਼ਤਰਨਾਕ ਵਾਇਰਸ ਤੋਂ ਦੂਰੀ ਬਰਕਾਰ ਰੱਖੀ ਹੈ। ਇਸ ਲੜੀ 'ਚ ਇਸ ਨੇ ਆਪਣੀ ਸਰਹੱਦਾਂ ਨੂੰ ਬੰਦ ਕਰ ਦਿੱਤਾ, ਸੈਰ-ਸਪਾਟਿਆ 'ਤੇ ਰੋਕ ਲੱਗਾ ਦਿੱਤੀ ਨਾਲ ਹੀ ਡਿਪਲੋਮੇਟ ਨੂੰ ਬਾਹਰ ਕਰ ਦਿੱਤਾ।

ਇਸ ਤੋਂ ਇਲਾਵਾ ਸਰਹੱਦ ਪਾਰ ਟ੍ਰੈਫਿਕ ਨੂੰ ਲਗਪਗ ਬੰਦ ਕਰ ਦਿੱਤਾ ਤੇ ਮਹਾਮਾਰੀ ਦੇ ਲੱਛਣ ਦਿਖਦਿਆਂ ਹੀ ਹਜ਼ਾਰਾਂ ਲੋਕਾਂ ਨੂੰ ਕੁਆਰੰਟਾਈਨ ਕਰ ਦਿੱਤਾ ਪਰ ਇਸ ਤੋਂ ਬਾਅਦ ਵੀ ਉੱਤਰ ਕੋਰੀਆ ਦਾ ਕਹਿਣਾ ਹੈ ਕਿ ਉਸ ਦੇ ਦੇਸ਼ 'ਚ ਕੋਵਿਡ-19 ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਉਤਰ ਕੋਰੀਆ ਨੇ ਕੋਰੋਨਾ ਵਾਇਰਸ ਤੋਂ ਦੇਸ਼ ਦੇਸ਼ ਨੂੰ ਬਚਾਉਣ ਦੀ ਆਪਣੇ ਕੋਸ਼ਿਸ਼ ਨੂੰ 'ਰਾਸ਼ਟਰ ਦੇ ਅਸਤਿੱਵ' ਦਾ ਸਵਾਲ ਕਰਾਰ ਦਿੱਤਾ ਸੀ।

ਉੱਤਰ ਕੋਰੀਆ ਦੇ ਇਸ ਦਾਅਵੇ 'ਤੇ ਭਰੋਸਾ ਕਰਨਾ ਮੁਸ਼ਕਲ ਹੈ ਕਿਉਂਕਿ ਉੱਤਰ ਕੋਰੀਆ ਦੀ ਸਿਹਤ ਵਿਵਸਥਾ ਚੰਗੀ ਨਹੀਂ ਹੈ ਤੇ ਦੇਸ਼ ਦਾ ਕਾਰੋਬਾਰ ਵੀ ਸੰਕ੍ਰਮਣ ਤੋਂ ਪ੍ਰਭਾਵਿਤ ਚੀਨ ਨਾਲ ਹੈ ਤੇ ਇਹ ਕਾਰੋਬਾਰ ਉਸ ਦੀ ਅਰਥਵਿਵਸਥਾ ਲਈ ਜੀਵਨ ਰੇਖਾ ਦੇ ਸਮਾਨ ਹੈ। ਬੁੱਧਵਾਰ ਨੂੰ ਉੱਤਰ ਕੋਰੀਆ ਨੇ ਕਿਹਾ ਕਿ ਉਸ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਇਕ ਅਪ੍ਰੈਲ ਤਕ 23,121 ਲੋਕਾਂ ਦੀ ਜਾਂਚ ਕੀਤੀ ਹੈ ਪਰ ਇਨ੍ਹਾਂ 'ਚ ਕੋਈ ਵੀ ਸੰਕ੍ਰਮਿਤ ਨਹੀਂ ਪਾਇਆ ਗਿਆ।

Posted By: Amita Verma