ਸਿਓਲ, ਏਪੀ : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਲਗਾਤਾਰ ਮਿਜ਼ਾਇਲਾਂ ਦਾ ਪ੍ਰੀਖਣ ਕਰ ਕੇ ਹਥਿਆਰਾਂ ਦੀ ਦੌੜ ਤੇਜ਼ ਕਰ ਦਿੱਤੀ ਹੈ। ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਜਿਨ ਦੋ ਬੈਲੀਸਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੈ ਉਨ੍ਹਾਂ ਨੇ ਪਹਿਲੀ ਵਾਰ ਟ੍ਰੇਨ ਨੂੰ ਲਾਂਚ ਪੈਡ ਬਣਾ ਕੇ ਮਿਜ਼ਾਇਲ ਦਾਗ਼ੀ ਹੈ। ਇਸ ਨਾਲ ਪੂਰੀ ਦੁਨੀਆ ਦੀ ਚਿੰਤਾ ਵਧ ਗਈ ਹੈ। ਉੱਤਰੀ ਕੋਰੀਆ ਨੇ ਕਿਹਾ ਕਿ ਉਸ ਦੇ ਦੇਸ਼ 'ਚ ਟ੍ਰੇਨਾਂ ਦਾ ਨੈੱਟਵਰਕ ਕਾਫੀ ਮਜ਼ਬੂਤ ਹੈ। ਇਨ੍ਹਾਂ ਮਿਜ਼ਾਇਲਾਂ ਦੇ ਦੇਸ਼ 'ਚ ਕਿਤੇ ਵੀ ਲੈ ਜਾਣ ਤੇ ਟ੍ਰੇਨ ਨਾਲ ਹੀ ਦਾਗ਼ਣ ਦੀ ਤਕਨੀਕ ਨਾਲ ਉਨ੍ਹਾਂ ਦੀ ਮਾਰੂ ਸਮਰੱਥਾ ਵਧੇਗੀ।

ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਮਿਜ਼ਾਇਲਾਂ ਦਾ ਪ੍ਰੀਖਣ ਰੇਲਵੇ ਦੀ ਮਿਜ਼ਾਇਲ ਰੇਜੀਮੈਂਟ ਦੇ ਯੁੱਧ ਅਭਿਆਸ ਦੌਰਾਨ ਕੀਤਾ ਗਿਆ ਹੈ। ਹੁਣ ਇਨ੍ਹਾਂ ਮਿਜ਼ਾਇਲਾਂ ਨੂੰ ਆਸਾਨੀ ਨਾਲ ਮੱਧ ਖੇਤਰ ਦੀਆਂ ਪਹਾੜੀਆਂ ਤਕ ਲਿਜਾਇਆ ਜਾ ਸਕੇਗਾ।

ਸਰਕਾਰੀ ਮੀਡੀਆ ਨੇ ਦੱਸਿਆ ਕਿ ਦੋਵੇਂ ਮਿਜ਼ਾਇਲਾਂ ਦਾ ਪ੍ਰੀਖਣ ਸੰਘਣੇ ਜੰਗਲ 'ਚ ਬਣੀ ਪੱਟੜੀ 'ਤੇ ਖੜੀ ਇਕ ਟ੍ਰੇਨ ਤੋਂ ਦਾਗ਼ਿਆ ਗਿਆ ਹੈ। ਮਿਜ਼ਾਇਲਾਂ ਦੇ ਦਾਗ਼ਤੇ ਹੀ ਨਾਰੰਗੀ ਦੀਆਂ ਲਪਟਾਂ ਨੂੰ ਦੇਖਿਆ ਗਿਆ।

ਟ੍ਰੇਨ ਰਾਹੀਂ ਮਿਜ਼ਾਇਲ ਦਾਗ਼ਣ ਦੀ ਤਕਨੀਕ ਵਿਕਸਿਤ ਕਰਨ ਨਾਲ ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਮਿਜ਼ਾਇਲ ਤਕਨੀਕ 'ਚ ਅੱਗੇ ਵਧਣ ਲਈ ਨਵੇਂ-ਨਵੇਂ ਪ੍ਰਯੋਗ ਕਰ ਰਿਹਾ ਹੈ। ਉੱਤਰੀ ਕੋਰੀਆ ਨੇ ਅਕਤੂਬਰ 2019 'ਚ ਮਿਜ਼ਾਇਲ ਪ੍ਰੀਖਣ ਕੀਤਾ ਸੀ। ਉਸ ਤੋਂ ਬਾਅਦ ਖੇਤਰ 'ਚ ਸ਼ਾਂਤੀ ਬਣੀ ਹੋਈ ਸੀ। ਉੱਤਰੀ ਕੋਰੀਆ ਨੇ ਬੈਲੀਸਟਿਕ ਮਿਜ਼ਾਇਲ ਪ੍ਰੀਖਣ ਦੇ ਕੁਝ ਘੰਟਿਆਂ ਬਾਅਦ ਕੋਰੀਆ ਨੇ ਵੀ ਪਨਡੁੱਬੀ ਰਾਹੀਂ ਪਾਣੀ ਦੇ ਅੰਦਰ ਮਿਜ਼ਾਇਲ ਦਾ ਪ੍ਰੀਖਣ ਕੀਤਾ।

Posted By: Ravneet Kaur