ਲੰਡਨ (ਰਾਇਟਰ) : ਬਰਤਾਨੀਆ ਦੇ ਇਕ ਪ੍ਰਸਿੱਧ ਵਿਗਿਆਨਕ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਦੇਸ਼ ਦੀ ਸਿਖਰਲੀ ਲੀਡਰਸ਼ਿਪ ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਨਾਲ ਸਪੱਸ਼ਟ ਨਹੀਂ ਸੀ। ਉਸ ਨੇ ਇਸ ਮਹਾਮਾਰੀ ਨਾਲ ਨਿਪਟਣ ਲਈ ਬੇਹੱਦ ਹੌਲੀ ਗਤੀ ਨਾਲ ਨੀਤੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿਚ ਜ਼ਿਆਦਾ ਸਮਾਂ ਲਿਆ।

ਨੋਬਲ ਜੇਤੂ ਲੰਡਨ ਦੇ ਫਰਾਂਸਿਸ ਕ੍ਰਿਕ ਇੰਸਟੀਚਿਊਟ ਦੇ ਮੁਖੀ ਪਾਲ ਨਰਸ ਨੇ ਕਿਹਾ ਕਿ ਮੈਂ ਇਹ ਸਮਝ ਨਹੀਂ ਪਾ ਰਿਹਾ ਸੀ ਕਿ ਦੇਸ਼ ਦੀ ਅਗਵਾਈ ਕੌਣ ਕਰ ਰਿਹਾ ਹੈ ਕਿਉਂਕਿ ਜੋ ਮੁੱਖ ਅਹੁਦਿਆਂ 'ਤੇ ਹਨ ਅਤੇ ਦੇਸ਼ ਦੇ ਮੁਖੀ ਹਨ ਉਨ੍ਹਾਂ ਨੂੰ ਸਾਰੇ ਪੱਧਰਾਂ 'ਤੇ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਸੀ। ਅਸੀਂ ਸਾਰੇ ਪੱਧਰਾਂ 'ਤੇ ਸਪੱਸ਼ਟ ਲੀਡਰਸ਼ਿਪ ਨੂੰ ਲੈ ਕੇ ਹੈਰਾਨ ਹਾਂ। ਮੈਨੂੰ ਲੱਗਦਾ ਹੈ ਕਿ ਬਰਤਾਨੀਆ ਲਗਾਤਾਰ ਪਿੱਛੇ ਵੱਲ ਜਾ ਰਿਹਾ ਹੈ ਅਤੇ ਲਗਾਤਾਰ ਸੰਕਟਾਂ ਨਾਲ ਜੂਝ ਰਿਹਾ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਨੂੰ ਮਹਾਮਾਰੀ ਖ਼ਿਲਾਫ਼ ਕਾਰਵਾਈ ਕਰਨ ਲਈ ਵਿਰੋਧੀ ਧਿਰ ਅਤੇ ਵਿਗਿਆਨਕਾਂ ਦੀ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਜੌਨਸਨ ਸਰਕਾਰ 'ਤੇ ਦੋਸ਼ ਲਗਾਏ ਗਏ ਹਨ ਕਿ ਉਸ ਨੇ ਮਹਾਮਾਰੀ ਨਾਲ ਨਿਪਟਣ ਲਈ ਲਾਕਡਾਊਨ ਲਾਗੂ ਕਰਨ, ਵੱਡੇ ਪੈਮਾਨੇ 'ਤੇ ਤਜਰਬੇ ਕਰਨ ਅਤੇ ਮੈਡੀਕਲ ਸਟਾਫ ਲਈ ਸੁਰੱਖਿਆ ਉਪਕਰਣ ਦਾ ਇੰਤਜ਼ਾਮ ਕਰਵਾਉਣ ਵਿਚ ਕਾਫ਼ੀ ਹੌਲੀ ਗਤੀ ਨਾਲ ਕੰਮ ਕੀਤਾ।