ਸਟਾਕਹੋਮ : ਨੋਬਲ ਫਾਊਂਡੇਸ਼ਨ ਦੇ ਮੁਖੀ ਅਨੁਸਾਰ ਇਸ ਸਾਲ ਮਾਣਮੱਤੇ ਨੋਬਲ ਪੁਰਸਕਾਰ ਦੇ ਜੇਤੂਆਂ ਨੂੰ ਇਕ ਲੱਖ 10 ਹਜ਼ਾਰ ਡਾਲਰ ਵੱਧ ਮਿਲਣਗੇ। ਪਹਿਲੇ ਇਸ ਪੁਰਸਕਾਰ ਤਹਿਤ ਸਾਢੇ ਚਾਰ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਸੀ। ਇਸ ਦੇ ਨਾਲ 23 ਕੈਰਟ ਸੋਨੇ ਤੋਂ ਬਣਿਆ 200 ਗ੍ਰਾਮ ਦਾ ਤਮਗਾ ਅਤੇ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਂਦਾ ਹੈ। 1901 'ਚ ਸ਼ੁਰੂ ਹੋਏ ਇਸ ਐਵਾਰਡ ਤਹਿਤ ਸ਼ੁਰੂ 'ਚ 150,000 ਸਵੀਡਿਸ਼ ਕਰਾਊਨ ਦਿੱਤੇ ਜਾਂਦੇ ਸਨ ਜੋ ਕਿ 1981 'ਚ ਵੱਧ ਕੇ ਇਕ ਮਿਲੀਅਨ ਸਵੀਡਿਸ਼ ਕਰਾਊਨ ਹੋ ਗਏ। 2000 'ਚ ਇਹ 9 ਮਿਲੀਅਨ ਸਵੀਡਿਸ਼ ਕਰਾਊਨ ਹੋ ਗਏ ਜਦਕਿ ਇਕ ਸਾਲ ਪਿੱਛੋਂ 10 ਮਿਲੀਅਨ ਸਵੀਡਿਸ਼ ਕਰਾਊਨ ਹੋ ਗਏ।