ਆਟੋ ਡੈਸਕ, ਨਵੀਂ ਦਿੱਲੀ: ਇਨਸਾਨ ਲਈ ਕਈ ਵਾਰ ਇਕ ਛੋਟੀ ਜਿਹੀ ਗਲਤੀ ਬਹੁਤ ਭਾਰੀ ਪੈ ਜਾਂਦੀ ਹੈ। ਕੁਝ ਅਜਿਹਾ ਹੀ ਜਰਮਨੀ ਦੇ ਇਕ ਵਿਅਕਤੀ ਨਾਲ ਹੋਇਆ। ਹਾਲ ਹੀ ਵਿਚ ਜਰਮਨੀ ਦੇ ਇਕ ਵਿਅਕਤੀ ਨੇ ਗਲਤੀ ਨਾਲ 28 Tesla Model 3 ਕਾਰਾਂ ਨੂੰ ਆਨਲਾਈਨ ਖਰੀਦ ਲਿਆ, ਇਹ ਸਭ ਕੰਪਨੀ ਦੀ ਵੈੱਬਸਾਈਟ ’ਤੇ ਇਕ ਗਲਤੀ ਕਾਰਨ ਹੋਇਆ ਜੋ ਕਿ ਕੁੱਲ ਮਿਲਾ ਕੇ 1.4 ਮਿਲੀਅਨ ਯੂਰੋ ਦੀ ਖਰੀਦ ਸੀ।

ਆਨਲਾਈਨ ਫੋਰਮ Reddit ਵਿਚ ਬੈਲੂਨ ਮੈਨ ਦੇ ਰੂਪ ਵਿਚ ਜਾਣੇ ਜਾਂਦੇ ਵਿਅਕਤੀ ਨੇ ਲਿਖਿਆ ਕਿ ਕਿਸ ਤਰ੍ਹਾਂ ਉਸ ਨੇ ਅਤੇ ਉਸ ਦੇ ਪਿਤਾ ਨੇ ਸਿਰਫ਼ ਇਕ ਕਾਰ ਖਰੀਦਣ ਦੀ ਥਾਂ 27 ਮਾਡਲ 3 ਲਈ ਆਰਡਰ ਕਰ ਦਿੱਤਾ। ਉਸ ਪਰਿਵਾਰ ਨੇ ਆਟੋਪਾਇਲਟ ਨਾਲ ਲੈੱਸ ਇਕ ਨਵੀਂ ਮਾਡਲ 3 ਲਈ ਇਕ ਆਰਡਰ ਦਿੱਤਾ, ਪਰ ਟੈਸਲਾ ਵੈੱਬਸਾਈਟ ਵਿਚ ਕੁਝ ਗਲਤੀ ਹੋਈ ਜਿਸ ਕਾਰਨ ਇਹ ਹੋਇਆ।

ਵੈੱਬਸਾਈਟ ਨੇ ਸਬਮਿੱਟ ’ਤੇ ਕਲਿੱਕ ਕਰਨ ਤੋਂ ਬਾਅਦ ਰਿਸਪਾਂਸ ਦਿੱਤਾ ਕਿ ਅਦਾਇਗੀ ਦੀ ਜਾਣਕਾਰੀ ਠੀਕ ਤਰ੍ਹਾਂ ਨਾ ਭਰਨ ਕਾਰਨ ਆਰਡਰ ਨਹੀਂ ਹੋ ਰਿਹਾ ਹੈ ਪਰ ਅਦਾਇਗੀ ਲਈ ਪੂਰੀ ਜਾਣਕਾਰੀ ਸਹੀ ਭਰੀ ਗਈ ਸੀ। ਯੂਜ਼ਰ ਦੇ ਪਿਤਾ ਨੇ ਇਕ ਹੀ ਰਿਜ਼ਲਟ ਲਈ ਇਕ ਵਾਰ ਫਿਰ ਕੰਫਰਮ ’ਤੇ ਕਲਿਕ ਕਰ ਦਿੱਤਾ।

ਇਹ ਪਰਕਿਰਿਆ ਲਗਪਗ ਅਗਲੇ ਦੋ ਘੰਟੇ ਤਕ ਚਲਦੀ ਰਹੀ।

ਉਸ ਤੋਂ ਬਾਅਦ ਵੈੱਬਸਾਈਟ ਨੇ ਰਿਸਪਾਂਡ ਕੀਤਾ ਅਤੇ ਆਰਡਰ ਨੂੰ ਕਨਫਰਮ ਕਰਦੇ ਹੋਏ ਸਾਰਿਆਂ ਵਿਚ 28 ਨੂੰ ਤੈਅ ਕੀਤਾ ਅਤੇ ਕੁਨ ਬਿੱਲ 1.4 ਮਿਲੀਅਨ ਯੂਰੋ ਤਕ ਚਲਾ ਗਿਆ, ਜਿਸ ਵਿਚ ਪ੍ਰਤੀ ਕਾਰ ਲਈ 100 ਯੂਰੋ ਦਾ ਨਾਨ ਰਿਫੰਡੇਬਲ ਚਾਰਜ ਹੈ ਅਤੇ ਕੁੱਲ ਰਕਮ 2800 ਯੂਰੋ ਤਕ ਪਹੁੰਚ ਗਈ। ਬਾਅਦ ਵਿਚ ਯੂੁਜ਼ਰ ਵੱਲੋਂ ਇਕ ਫੋਨ ਕਾਲ ਤੋਂ ਬਾਅਦ ਕੰਪਨੀ ਨੇ ਸਥਿਤੀ ਦੀ ਜਾਂਚ ਕੀਤੀ ਅਤੇ ਬਿਨਾ ਕੋਈ ਚਾਰਜ ਲਾਏ ਪੂਰੇ ਆਰਡਰ ਨੂੰ ਕੈਂਸਲ ਕਰ ਦਿੱਤਾ ਅਤੇ ਸਿਰਫ਼ ਇਕ ਕਾਰ ਲਈ ਨਵਾਂ ਆਰਡਰ ਦੇਣ ਲਈ ਕਿਹਾ।

Posted By: Tejinder Thind