ਯੇਰੂਸ਼ਲਮ, ਆਈਏਐੱਨਐੱਸ : ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਨਿਊ ਰਾਈਟ ਪਾਰਟੀ ਦੇ ਆਗੂ ਨਫਤਲੀ ਬੈਨਟ ਨੂੰ ਦੇਸ਼ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਹੈ। ਨੇਤਨਯਾਹੂ ਦੀ ਲਿਕੁਡ ਪਾਰਟੀ ਮੁਤਾਬਕ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਬੈਨਟ ਨਾਲ ਮੁਲਾਕਾਤ ਤੋਂ ਬਾਅਦ ਇਹ ਫ਼ੈਸਲਾ ਕੀਤਾ। ਬੈਨਟ ਦੀ ਨਿਯੁਕਤੀ 'ਤੇ ਕੈਬਨਿਟ ਦੀ ਅਗਲੀ ਬੈਠਕ 'ਚ ਵੋਟਿੰਗ ਹੋਵੇਗੀ। ਨਿਊ ਰਾਈਟ ਪਾਰਟੀ ਦੀ ਆਗੂ ਆਇਲੈਟ ਸ਼ੈਕਡ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਖੇਤੀ ਦੇ ਨਾਲ ਪਰਵਾਸੀ ਮਾਮਲੇ ਤੇ ਕਲਿਆਣ ਜਾਂ ਰੱਖਿਆ ਮੰਤਰਾਲਾ 'ਚੋਂ ਇਕ ਨੂੰ ਚੁਣਨ ਦੀ ਤਜਵੀਜ਼ ਰੱਖੀ ਸੀ। ਗੱਠਜੋੜ ਸਰਕਾਰ 'ਚ ਸ਼ਾਮਲ ਰਹੇ ਬੈਨਟ ਤੇ ਸ਼ੈਕਡ ਨੇ 2018 'ਚ ਨਿਊੁ ਰਾਈਟ ਪਾਰਟੀ ਦੀ ਆਗੂ ਨੂੰ ਰੱਖਿਆ ਮੰਤਰੀ ਬਣਾਉਣ ਦਾ ਅਲਟੀਮੇਟਮ ਦਿੱਤਾ ਸੀ। ਮੰਗ ਨਾ ਮੰਨਣ 'ਤੇ ਉਨ੍ਹਾਂ ਨੇ ਸਰਕਾਰ 'ਚੋਂ ਹੱਥ ਖਿੱਚ ਲੈਣ ਦੀ ਧਮਕੀ ਦਿੱਤੀ ਸੀ ਪਰ ਬਾਅਦ 'ਚ ਉਹ ਪਿੱਛੇ ਹਟ ਗਏ ਸਨ। ਨੇਤਨਯਾਹੂ ਫਿਲਹਾਲ ਕਾਰਜਕਾਰੀ ਸਰਕਾਰ ਦੇ ਆਗੂ ਵਜੋਂ ਕੰਮ ਕਰ ਰਹੇ ਹਨ। ਬੀਤੀ 9 ਅਪ੍ਰੈਲ ਤੋਂ 17 ਸਤੰਬਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਦੋ ਵਾਰ ਗੱਠਜੋੜ ਸਰਕਾਰ ਬਣਾਉਣ 'ਚ ਅਸਫਲ ਰਹੇ ਹਨ। ਪਿਛਲੀਆਂ ਦੋ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਤ ਨਹੀਂ ਮਿਲਿਆ ਸੀ।