ਕਾਠਮੰਡੂ (ਏਜੰਸੀ) : ਨੇਪਾਲ ਨੇ ਦਾਰਚੁਲਾ ਜ਼ਿਲ੍ਹੇ 'ਚ ਭਾਰ ਨਾਲ ਲੱਗਦੀ ਸਰਹੱਦ 'ਤੇ ਆਰਮਡ ਪੁਲਿਸ ਫੋਰਸ (ਏਪੀਐੱਫ) ਦੀ ਇਕ ਬਟਾਲੀਅਨ ਤਾਇਨਾਤ ਕੀਤੀ ਹੈ, ਜਿਹੜੀ ਕਾਲਾਪਾਣੀ, ਲਿਪੁਲੇਖ ਤੇ ਲਿੰਪੀਆਧੁਰਾ ਦੇ ਭਾਰਤੀ ਇਲਾਕਿਆਂ ਦੇ ਨਜ਼ਦੀਕ ਸਥਿਤ ਹੈ।

ਸੋਮਵਾਰ ਨੂੰ ਏਪੀਐੱਫ ਮੁਲਾਜ਼ਮਾਂ ਦੀ ਇਕ ਬਟਾਲੀਅਨ ਨੇ ਇਲਾਕੇ ਦੀ ਸੁਰੱਖਿਆ ਦੀ ਦੇਖਰੇਖ ਲਈ ਉੱਤਰਾਖੰਡ ਦੇ ਧਾਰਚੁਲਾ ਦੇ ਨਜ਼ਦੀਕ ਨੇਪਾਲ ਦੇ ਦਾਰਚੁਲਾ 'ਚ ਇਕ ਨਿਰਮਾਣ ਕੀਤਾ। ਭਾਰਤੀ ਸਰਹੱਦ 'ਤੇ ਏਪੀਐੱਫ ਮੁਲਾਜ਼ਮਾਂ ਦੀ ਨਵੀਂ ਤਾਇਨਾਤੀ ਕੇਪੀ ਸ਼ਰਮਾ ਓਲੀ ਦੀ ਸਰਕਾਰ ਵੱਲੋਂ ਕੀਤੇ ਗਏ ਪਹਿਲਾਂ ਦੇ ਐਲਾਨ ਤਹਿਤ ਹੈ।

ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਸੰਸਦ 'ਚ ਭਾਰਤੀ ਤੇ ਚੀਨੀ ਸਰਹੱਦ 'ਤੇ ਬਾਰਡਰ ਆਊਟਪੋਸਟ ਦੀ ਗਿਣਤੀ ਵਧਾਉਣ ਦਾ ਐਲਾਨ ਕੀਤਾ ਸੀ। ਦਾਰਚੁਲਾ 'ਚ ਸਰਹੱਦ 'ਤੇ ਸੁਰੱਖਿਆ ਉਸੇ ਦੇ ਮੱਦੇਨਜ਼ਰ ਵਧਾਈ ਗਈ ਹੈ। ਛਾਂਗਰੂ, ਡਮਲਿੰਗ, ਲਾਲੀ, ਝੂਲਾਘਾਟ ਤੇ ਹੋਰ ਕਈ ਥਾਵਾਂ 'ਤੇ ਬਾਰਡਰ ਆਊਟ ਪੋਸਟ ਬਣਾਏ ਜਾਣਗੇ। ਮੰਤਰਾਲੇ ਇਸ ਸਿਲਸਿਲੇ 'ਚ ਬਣਾਈ ਗਈ ਯੋਜਨਾ ਲਾਗੂ ਕਰਨ ਦਾ ਕੰਮ ਕਰ ਰਿਹਾ ਹੈ।

Posted By: Susheel Khanna