ਕਾਠਮੰਡੂ (ਆਈਏਐੱਨਐੱਸ) : ਨੇਪਾਲ ਸਰਕਾਰ ਨੇ ਹਫ਼ਤੇ 'ਚ ਇਕ ਵਾਰ ਚੀਨ, ਕਤਰ ਅਤੇ ਤੁਰਕੀ ਲਈ ਸਾਰੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ, ਜਦੋਂਕਿ ਕੋਰੋਨਾ ਦੀ ਦੂਸਰੀ ਲਹਿਰ ਕਾਰਨ ਭਾਰਤ ਲਈ ਹਰ ਹਫ਼ਤੇ ਜਾਣ ਵਾਲੀਆਂ ਦੋ ਉਡਾਣਾਂ 'ਤੇ ਵੀ ਰੋਕ ਲਗਾਈ ਗਈ ਹੈ।

ਨੇਪਾਲ ਦੇ ਸੱਭਿਆਚਾਰ ਅਤੇ ਸਿਵਲ ਐਵੀਏਸ਼ਨ ਮੰਤਰੀ ਭਾਨੂ ਭਗਤ ਧਕਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨੇਪਾਲੀ ਅਤੇ ਵਿਦੇਸ਼ੀ ਨਾਗਰਿਕਾਂ ਦੀਆਂ ਯਾਤਰਾਵਾਂ ਨੂੰ ਸੌਖਾ ਕਰਨ ਲਈ ਹਫ਼ਤੇ 'ਚ ਇਕ ਦਿਨ ਚੀਨ ਸਮੇਤ ਤਿੰਨ ਦੇਸ਼ਾਂ ਦੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਿਯਮਤ ਉਡਾਣਾਂ ਸ਼ੁਰੂ ਕਰਨ ਲਈ ਸੈਰ-ਸਪਾਟਾ ਮੰਤਰੀ ਤਰੀਕ ਤੈਅ ਕਰਨਗੇ।

ਨੇਪਾਲੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਫ਼ੈਸਲੇ ਦਾ ਦੂਸਰਾ ਮਕਸਦ ਇਹ ਵੀ ਹੈ ਕਿ ਮੈਡੀਕਲ ਸੇਵਾ ਨਾਲ ਜੁੜੀਆਂ ਵਸਤੂਆਂ ਨੂੰ ਕੋਰੋਨਾ ਮਹਾਮਾਰੀ ਦੇ ਦੌਰ 'ਚ ਲੋਕਾਂ ਤਕ ਪਹੁੰਚਾਉਣਾ ਸੌਖਾ ਹੋ ਜਾਵੇਗਾ।