ਨਵੀਂ ਦਿੱਲੀ, ਆਨਲਾਈਨ ਡੈਸਕ : ਬੇਰੂਤ 'ਚ ਮੰਗਲਵਾਰ ਨੂੰ ਹੋਏ ਭਿਆਨਕ ਵਿਸਫੋਟ 'ਚ ਹੁਣ ਤਕ 150 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਦਕਿ 5000 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਇਹ ਵਿਸਫੋਟ ਇਨ੍ਹਾਂ ਜਬਰਦਸਤ ਸੀ ਕਿ ਇਸ ਨਾਲ ਦਸ ਕਿਲੋਮੀਟਰ ਦੇ ਦਾਇਰੇ 'ਚ ਸੈਕੜੇ ਘਰ ਤੇ ਇਮਾਰਤਾਂ ਖਸਤਾ ਹੋ ਗਈਆਂ ਹਨ। ਇਸ ਵਿਸਫੋਟ ਦੀ ਸਭ ਤੋਂ ਵੱਡੀ ਵਜ੍ਹਾ ਵੇਅਰਹਾਊਸ 'ਚ ਰੱਖਿਆ ਗਿਆ ਢਾਈ ਹਜ਼ਾਰ ਕਿਗ੍ਰਾ ਤੋਂ ਜ਼ਿਆਦਾ ਅਮੋਨੀਅਮ ਨਾਈਟ੍ਰੇਟ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਜਿੱਥੇ ਇਹ ਰੱਖਿਆ ਸੀ ਉੱਥੇ ਸੁਰੱਖਿਆ ਦੇ ਉਪਾਅ ਨਾਕਾਫੀ ਸੀ। ਇਸ ਲਈ ਵਿਸਫੋਟ ਦੇ ਪਿੱਛੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲਾਪਰਵਾਹੀ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ।

ਰਾਸ਼ਟਰਪਤੀ ਟਰੰਪ ਨੇ ਦੱਸਿਆ ਹਮਲਾ

ਦੂਜੇ ਪਾਸੇ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਲੈ ਕੇ ਸ਼ੰਕਾ ਜਤਾਈ ਹੈ ਕਿ ਇਹ ਇਕ ਐਕਸੀਡੈਂਟ ਨਹੀਂ ਬਲਕਿ ਇਕ ਹਮਲਾ ਸੀ। ਟਰੰਪ ਮੁਤਾਬਕ ਉਨ੍ਹਾਂ ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਅਜਿਹਾ ਹੀ ਦੱਸਿਆ ਸੀ। ਜ਼ਿਕਰਯੋਗ ਹੈ ਇਹ ਵਿਸਫੋਟ ਕਿਉਂ ਹੋਇਆ ਤੇ ਜ਼ਿਆਦਾ ਲੋਕ ਮਾਰੇ ਗਏ ਜਦਕਿ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ ਸੀ। ਇਸ 'ਚ ਇਮਾਰਤਾਂ ਟੁੱਟ ਗਈਆਂ ਤੇ ਵਿਆਪਕ ਨੁਕਸਾਨ ਪੁੰਚਾਇਆ। ਧਮਾਕਾ ਇਨ੍ਹਾਂ ਭਿਆਨਕ ਸੀ 10 ਕਿਲੋਮੀਟਰ ਦੇ ਦਾਇਰੇ 'ਚ ਮੌਜੂਦ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਹੋਏ ਹਾਦਸੇ ਹਮੇਸ਼ਾ ਹੀ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਲੈਂਦੇ ਰਹੇ ਹਨ। ਅੱਜ ਅਸੀਂ ਤੁਹਾਨੂੰ ਦੋ ਦਹਾਕੇ ਦੌਰਾਨ ਹੋਏ ਅਜਿਹੇ ਹੀ ਕੁਝ ਹਾਦਸਿਆਂ ਦੀ ਜਾਣਕਾਰੀ ਇਥੇ ਦੇ ਰਹੇ ਹਨ।

Posted By: Ravneet Kaur