ਵਾਸ਼ਿੰਗਟਨ (ਏਜੰਸੀ) : ਭਾਰਤੀ-ਅਮਰੀਕੀ ਵਿਦਿਆਰਥਣ ਨਤਾਸ਼ਾ ਪੇਰੀਅਨਾਯਗਮ ਨੂੰ ਅਮਰੀਕਾ ਦੇ ਜੋਨਸ ਹਾਪਕਿਨਸ ਸੈਂਟਰ ਫਾਰ ਟੈਲੈਂਟਿਡ ਯੂਥ (ਸੀਟੀਵਾਈ) ਨੇ ‘ਵਰਲਡ ਬ੍ਰਾਈਟੈਸਟ’ ਵਿਦਿਆਰਥੀ ਦੇ ਤੌਰ ’ਤੇ ਚੁਣਿਆ ਹੈ। ਨਤਾਸ਼ਾ ਨੇ ਦੁਨੀਆ ਦੇ 76 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ।

13 ਸਾਲਾ ਨਤਾਸ਼ਾ ਅਮਰੀਕਾ ’ਚ ਫਲੋਰੈਂਸ ਐੱਮ ਗਾਡੀਨੀਅਰ ਮਿਡਲ ਸਕੂਲ, ਨਿਊਜਰਸੀ ਦੀ ਵਿਦਿਆਰਥਣ ਹੈ। ਨਤਾਸ਼ਾ 2021 ’ਚ ਵੀ ਸੀਟੀਵਾਈ ਦੇ ਟੈਸਟ ’ਚ ਸ਼ਾਮਿਲ ਹੋਏ ਸਨ। ਉਦੋਂ ਉਨ੍ਹਾਂ ਨੂੰ ਆਨਰ ਲਿਸਟ ’ਚ ਥਾਂ ਮਿਲੀ ਸੀ। ਯੂਨੀਵਰਸਿਟੀ ਨੇ ਸੋਮਵਾਰ ਨੂੰ ਜਾਰੀ ਆਪਣੇ ਬਿਆਨ ’ਚ ਕਿਹਾ ਹੈ ਕਿ ਨਤਾਸ਼ਾ ਨੇ 2021-22 ਦੇ ਟੈਸਟ ’ਚ ਐੱਸਏਟੀ, ਐੱਸਟੀ, ਸਕੂਲ ਤੇ ਕਾਲਜ ਪੱਧਰ ’ਤੇ ਸੀਟੀਵੀਆਈ ਟੈਲੇਂਟ ਸਰਚ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਨਤਾਸ਼ਾ ਦੇ ਮਾਤਾ-ਪਿਤਾ ਮੂਲ ਰੂਪ ’ਚ ਚੇਨਈ ਦੇ ਨਿਵਾਸੀ ਹਨ। ਨਤਾਸ਼ਾ ਨੇ ਕਿਹਾ ਹੈ ਕਿ ਖਾਲੀ ਸਮੇਂ ਉਸ ਨੂੰ ਡੁਡਲਿੰਗ ਤੇ ਜੇਆਰਆਰ ਟੋਲਕਿੰਸ ਦੇ ਨਾਵਲ ਪੜ੍ਹਨਾ ਪਸੰਦ ਹੈ। ਇਸ ਮੁਕਾਬਲੇ ’ਚ 76 ਦੇਸ਼ਾਂ ਦੇ ਕੁਲ 15,300 ਵਿਦਿਆਰਥੀ ਸ਼ਾਮਿਲ ਹੋਏ ਸਨ। ਇਨ੍ਹਾਂ ’ਚੋਂ 27 ਫ਼ੀਸਦੀ ਤੋਂ ਘੱਟ ਵਿਦਿਆਰਥੀ ਹੀ ਸੀਟੀਵਾਈ ਸੈਰੇਮਨੀ ਲਈ ਕੁਆਲੀਫਾਈ ਕਰ ਸਕੇ। ਇਸ ’ਚ ਨਤਾਸ਼ਾ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ।

Posted By: Sandip Kaur