ਨੇਪਾਈ ਤਾਅ, ਏਜੰਸੀਆਂ : ਦੇਸ਼ ਦੀ ਜਮਹੂਰੀ ਰੂਪ 'ਚ ਚੁਣੀ ਗਈ ਸਰਕਾਰ ਨੂੰ ਬੇਦਖ਼ਲ ਕਰਨ ਵਾਲੀ ਮਿਆਂਮਾਰ ਫ਼ੌਜ ਖ਼ਿਲਾਫ਼ ਪ੍ਰਦਰਸ਼ਨ ਚੌਥੇ ਹਫ਼ਤੇ 'ਚ ਪ੍ਰਵੇਸ਼ ਕਰ ਗਿਆ ਹੈ। ਸੁਰੱਖਿਆ ਬਲਾਂ ਨੇ ਦੇਸ਼ ਭਰ ਦੇ ਕਸਬਿਆਂ ਤੇ ਸ਼ਹਿਰਾਂ 'ਚ ਪ੍ਰਦਰਸ਼ਨਕਾਰੀਆਂ 'ਤੇ ਹਿੰਸਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਤੋਂ ਬਾਅਦ ਵੀ ਪ੍ਰਦਰਸ਼ਨਕਾਰੀ ਸੜਕਾਂ ਤੋਂ ਹਟਣ ਲਈ ਤਿਆਰ ਨਹੀਂ ਹਨ। ਲੋਕਾਂ 'ਤੇ ਸਨਾਈਪਰਾਂ ਦਾ ਇਸਤੇਮਾਲ ਕੀਤੇ ਜਾਣ ਨਾਲ ਨਾਰਾਜ਼ ਅਹੁਦਿਓਂ ਹਟਾਏ ਗਏ ਨਾਗਰਿਕ ਸਰਕਾਰ ਦੇ ਮੈਂਬਰਾਂ ਨੇ ਸੋਮਵਾਰ ਨੂੰ ਫ਼ੌਜ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਕਾਊਂਟਰ ਟੈਰਰਿਜ਼ਮ ਲਾਅ ਦੀ ਉਲੰਘਣਾ ਤੇ ਅੱਤਵਾਦੀਆਂ ਵਰਗੇ ਕਾਰਿਆਂ ਲਈ ਸੂਬਾ ਪ੍ਰਸ਼ਾਸਨਿਕ ਕੌਂਸਲ ਨੇ ਫੌਜ ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ।

ਸਪੂਤਨਿਕ ਦੀ ਇਕ ਰਿਪੋਰਟ ਅਨੁਸਾਰ, ਕਮੇਟੀ ਨੇ ਦੋਸ਼ ਵਿਚ ਸ਼ਾਂਤੀ ਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨਾਗਰਿਕਾਂ ਨੂੰ ਗੋਲੀ ਮਾਰਨ, ਕੁੱਟਣ, ਵਿਦਿਆਰਥੀ ਤੇ ਸਿਵਲ ਸੇਵਕਾਂ ਨੂੰ ਗ੍ਰਿਫ਼ਤਾ ਕਰਨ ਵਰਗੇ ਅੱਤਿਆਚਾਰਾਂ ਨੂੰ ਸ਼ਾਮਲ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਕਿ ਮਿਆਂਮਾਰ 'ਚ ਐਤਵਾਰ ਨੂੰ ਪੁਲਿਸ ਤੇ ਫ਼ੌਜੀ ਬਲਾਂ ਦੀ ਕਾਰਵਾਈ 'ਚ 18 ਲੋਕ ਮਾਰੇ ਗਏ ਹਨ ਤੇ 30 ਤੋਂ ਜ਼ਿਆਦਾ ਜ਼ਖ਼ਮੀ ਹੋਏ। ਰਿਪੋਰਟ 'ਚ ਕਿਹਾ ਗਿਆ ਹੈ ਕਿ 1 ਫਰਵਰੀ ਨੂੰ ਦੇਸ਼ ਵਿਚ ਤਖ਼ਤਾਪਲਟ ਤੋਂ ਬਾਅਦ ਐਤਵਾਰ ਦਾ ਦਿਨ ਸਭ ਤੋਂ ਖ਼ਤਰਨਾਕ ਰਿਹਾ।

Posted By: Seema Anand