ਯੰਗੂਨ/ਆਈਜਲ, ਏਜੰਸੀ : ਮਿਆਂਮਾਰ 'ਚ ਫੌਜ ਤਖਤਾਪਲਟ ਤੋਂ ਬਾਅਦ ਉੱਥੋਂ 12 ਨਾਗਰਿਕਾਂ ਨੇ ਭਾਰਤੀ ਸਰਹੱਦ ਪਾਰ ਕਰ ਕੇ ਮਿਜ਼ੋਰਮ ਸੂਬੇ 'ਚ ਸ਼ਰਨ ਲਈ ਹੈ। ਮਿਜ਼ੋਰਮ ਨੇ ਆਉਣ ਵਾਲਿਆਂ ਦੀ ਪਛਾਣ ਆਮ ਨਾਗਰਿਕਾਂ ਦੇ ਰੂਪ 'ਚ ਕੀਤੀ ਹੈ। ਸੂਬਾ ਸਰਕਾਰ ਵੱਲੋਂ ਸ਼ਰਨ ਲੈਣ ਵਾਲਿਆਂ 'ਚ ਸਰਕਾਰੀ ਕਰਮਚਾਰੀ ਹੋਣ ਬਾਰੇ ਹਾਲੇ ਤਕ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਮਿਆਂਮਾਰ ਦੀ ਫੌਜ ਸਰਕਾਰ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਅੱਠ ਮਿਆਂਮਾਰ ਪੁਲਿਸ ਦੇ ਲੋਕਾਂ ਨੂੰ ਉਨ੍ਹਾਂ ਨੂੰ ਸੌਂਪ ਦੇਣ। ਮਿਜ਼ੋਰਮ ਦੇ ਸੇਰਛਿਪ ਜ਼ਿਲ੍ਹੇ ਦੀ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਸ਼ਰਨ ਲਏ ਹੋਏ ਲੋਕ ਆਮ ਨਾਗਰਿਕ ਹਨ ਜਾਂ ਪੁਲਿਸ ਦੇ ਜਵਾਨ। ਜ਼ਿਲ੍ਹੇ ਦੀ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਲੋਕਾਂ ਦੀ ਵਿਸਥਾਰ ਜਾਣਕਾਰੀ ਗ੍ਰਹਿ ਵਿਭਾਗ ਨੂੰ ਭੇਜੀ ਗਈ ਹੈ। ਪੁਲਿਸ ਸਰਕਾਰ ਦੇ ਅਗਲੇ ਨਿਰਦੇਸ਼ ਦਾ ਇੰਤਜਾਰ ਕਰ ਰਹੀ ਹੈ।100 ਤੋਂ ਜ਼ਿਆਦਾ ਲੋਕਾਂ ਨੇ ਸਰਹੱਦ ਪਾਰ ਕਰਨ ਦਾ ਕੀਤਾ ਯਤਨ


ਮਿਜ਼ੋਰਮ ਪੁਲਿਸ ਦਾ ਕਹਿਣਾ ਹੈ ਕਿ ਹਾਲ 'ਚ 100 ਤੋਂ ਜ਼ਿਆਦਾ ਲੋਕਾਂ ਨੇ ਸੂਬੇ 'ਚ ਸ਼ਰਨ ਲੈਣ ਲਈ ਕੌਮਾਂਤਰੀ ਸਰਹੱਦ ਪਾਰ ਕਰਨ ਦਾ ਯਤਨ ਕੀਤਾ ਸੀ। ਹਾਲਾਂਕਿ ਬਾਰਡਰ 'ਤੇ ਤਾਇਨਾਤ ਅਸਾਮ ਰਾਈਫਲਜ਼ ਦੇ ਫੌਜੀਆਂ ਨੇ ਭਾਰਤ ਦੇ ਖੇਤਰ 'ਚ ਗੈਰ-ਕਾਨੂੰਨੀ ਦਖਲ ਦੀ ਮਨਜ਼ੂਰੀ ਨਹੀਂ ਮਿਲੀ। ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਤਖਤਾਪਲਟ ਕਰਨ ਵਾਲੀ ਮਿਆਂਮਾਰ ਦੀ ਫੌਜ ਨੇ ਇਨ੍ਹਾਂ ਪੁਲਿਸ ਅਧਿਕਾਰੀਆਂ 'ਤੇ ਨਾਗਰਿਕਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸੀ ਪਰ ਇਨ੍ਹਾਂ ਲੋਕਾਂ ਨੇ ਫੌਜ ਦੇ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਡਰ ਕਾਰਨ ਮਿਜ਼ੋਰਮ 'ਚ ਸ਼ਰਨ ਲਈ ਹੋਈ ਹੈ।

Posted By: Ravneet Kaur