ਨਿਊਯਾਰਕ (ਸੰਯੁਕਤ ਰਾਸ਼ਟਰ) : ਸੰਯੁਕਤ ਰਾਸ਼ਟਰ ਦੇ ਸੁਤੰਤਰ ਮਨੁੱਖੀ ਅਧਿਕਾਰ ਮਾਹਰ ਟੌਮ ਐਂਡਯੂਸ ਨੇ ਮਿਆਂਮਾਰ 'ਚ ਫੌਜ ਸ਼ਾਸਨ ਦੁਆਰਾ ਹੋ ਕੇ ਕਤਲੇਆਮ ਨੂੰ ਰੋਕਣ ਲਈ ਜਲਦ ਤੋਂ ਜਲਦ ਅੰਤਰਰਾਸ਼ਟਰੀ ਕਾਰਵਾਈ ਕਰਨ ਦੀ ਜ਼ਰੂਰੀ ਦੱਸਿਆ ਹੈ। ਉਨ੍ਹਾਂ ਮੁਤਾਬਕ ਫੌਜ ਦੀ ਕਾਰਵਾਈ ਤੋਂ ਬਚਣ ਲਈ ਕਾਫੀ ਗਿਣਤੀ 'ਚ ਮਿਆਂਮਾਰ ਦੇ ਨਾਗਰਿਕਾਂ ਨੇ ਸਰਹੱਦ 'ਤੇ ਦੂਜੇ ਦੇਸ਼ਾਂ 'ਚ ਸ਼ਰਨ ਲੈ ਰੱਖੀ ਹੈ। ਦੂਜੇ ਕੁਝ ਨੇ ਜੰਗਲਾਂ ਨੂੰ ਆਪਣਾ ਘਰ ਬਣਾਇਆ ਹੋਇਆ ਹੈ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਜ਼ਰੂਰੀ ਚੀਜ਼ਾਂ ਦੀ ਘਾਟ ਵੀ ਹੈ। ਇਸ ਦੀ ਵਜ੍ਹਾ ਕਾਰਨ ਉਨ੍ਹਾਂ ਦੇ ਜੀਵਨ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਉਨ੍ਹਾਂ ਦਾ ਇਥੋਂ ਤਕ ਕਹਿਣਾ ਹੈ ਕਿ ਫੌਜ ਨੇ ਜਨਤਕ ਸੜਕਾਂ 'ਤੇ ਬਾਰੂਦੀ ਸੁਰੰਗਾਂ ਤਕ ਵਿਛਾ ਦਿੱਤੀਆਂ ਹਨ। ਮਿਆਂਮਾਰ 'ਚ ਕੰਮ ਕਰ ਰਹੀ ਯੂਐਨ ਟੀਮ ਨੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

Posted By: Ravneet Kaur