ਮਾਸਕੋ : ਰੂਸ (Russia) ਦੇ ਮਾਸਕੋ (Moscow) ਸ਼ਹਿਰ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਵਿਅਕਤੀ ਨੇ ਵਿਆਹ ਤੋਂ ਇਕ ਦਿਨ ਪਹਿਲਾਂ ਆਪਣੀ ਮੰਗੇਤਰ ਨੂੰ ਬੇਹੱਦ ਦਰਦਨਾਕ ਤਰੀਕੇ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਿਅਕਤੀ ਨੇ ਪੀੜਤਾ 'ਤੇ 83 ਵਾਰ ਕੁਹਾੜੀ ਨਾਲ ਵਾਰ ਕੀਤੇ ਹਨ। ਵਾਰਦਾਤ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ।

ਮੰਗੇਤਰ 'ਤੇ 83 ਵਾਰ ਕੀਤੇ ਕੁਹਾੜੀ ਨਾਲ ਵਾਰ

'ਦ ਸਨ' 'ਚ ਛਪੀ ਰਿਪੋਰਟ ਮੁਤਾਬਿਕ, ਮੁਲਜ਼ਮ ਵਿਅਕਤੀ ਦਾ ਨਾਂ ਐਲਕਜੇਂਡਰ ਵੋਰੋਨਿਨ ਹੈ। ਐਲਕਜੇਂਡਰ ਇਕ ਕਾਰ ਰੇਂਟਲ ਕੰਪਨੀ ਤੇ ਟਰੈਵਲ ਏਜੰਸੀ ਦਾ ਮਾਲਕ ਹੈ। ਉਸ ਨੇ ਆਪਣੀ ਮੰਗੇਤਰ ਮੈਰਿਨਾ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ।

ਪੁਲਿਸ ਮੁਤਾਬਿਕ 26 ਸਾਲ ਦੀ ਮੈਰਿਨਾ ਦੀ ਬਾਡੀ ਨੂੰ ਬੁਰੀ ਹਾਲਤ 'ਚ ਬੈਡਰੂਮ ਤੋਂ ਬਰਾਮਦ ਕੀਤਾ ਗਿਆ। ਉਸ ਦੇ ਸਰੀਰ 'ਤੇ ਕਾਫੀ ਡੂੰਘੇ ਜ਼ਖ਼ਮ ਸਨ। ਉਸ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਵਿਗੜਾ ਹੋਇਆ ਸੀ। ਮੈਰਿਨਾ 'ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ ਸੀ।

Posted By: Amita Verma