ਮੁਨੀਰ ਦੀ ਫ਼ੌਜ ਨੇ PoK 'ਚ ਪ੍ਰਦਰਸ਼ਨਕਾਰੀਆਂ 'ਤੇ ਵਰ੍ਹਾਈਆਂ ਗੋਲੀਆਂ, 30 ਤੋਂ ਵੱਧ ਲੋਕਾਂ ਦੀ ਮੌਤ ਤੇ 200 ਜ਼ਖ਼ਮੀ
ਪੁਲਿਸ ਨੇ ਦੱਸਿਆ ਕਿ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਪ੍ਰਦਰਸ਼ਨਕਾਰੀ ਇੱਕ ਹਸਪਤਾਲ ਦੀ ਮੋਰਚਰੀ (ਮੁਰਦਾਘਰ) ਦੇ ਬਾਹਰ ਇਕੱਠੇ ਹੋਏ ਸਨ। ਉੱਥੇ ਉਸ ਗਰੁੱਪ ਦੇ ਇੱਕ ਮੈਂਬਰ ਦੀ ਲਾਸ਼ ਲਿਆਂਦੀ ਗਈ ਸੀ, ਜਿਸ ਦੀ ਮੌਤ ਪੁਲਿਸ ਦੀ ਗੋਲੀਬਾਰੀ ਕਾਰਨ ਹੋਈ ਸੀ।
Publish Date: Tue, 09 Jun 2026 03:08 PM (IST)
Updated Date: Tue, 09 Jun 2026 03:13 PM (IST)
ਡਿਜੀਟਲ ਡੈਸਕ, ਇਸਲਾਮਾਬਾਦ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜਪ ਵਿੱਚ 30 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਲਗਪਗ 200 ਲੋਕ ਜ਼ਖ਼ਮੀ ਹੋਏ ਹਨ।
ਇਹ ਝੜਪ ਉਦੋਂ ਹੋਈ ਜਦੋਂ ਅਧਿਕਾਰੀਆਂ ਨੇ ਜੁਆਇੰਟ ਅਵਾਮੀ ਐਕਸ਼ਨ ਕਮੇਟੀ (JAAC) 'ਤੇ ਪਾਬੰਦੀ ਲਗਾ ਦਿੱਤੀ। 'ਜੈਕ' ਇੱਕ ਪ੍ਰਮੁੱਖ ਨਾਗਰਿਕ ਸਮਾਜ ਸੰਗਠਨ ਹੈ, ਜਿਸ ਨੇ ਇਸ ਇਲਾਕੇ ਵਿੱਚ ਆਰਥਿਕ ਅਤੇ ਸਿਆਸੀ ਸ਼ਿਕਾਇਤਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਹੈ।
ਪੀਓਕੇ (PoK) 'ਚ ਕਿਉਂ ਮਚਿਆ ਬਵਾਲ
ਪੁਲਿਸ ਨੇ ਦੱਸਿਆ ਕਿ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਪ੍ਰਦਰਸ਼ਨਕਾਰੀ ਇੱਕ ਹਸਪਤਾਲ ਦੀ ਮੋਰਚਰੀ (ਮੁਰਦਾਘਰ) ਦੇ ਬਾਹਰ ਇਕੱਠੇ ਹੋਏ ਸਨ। ਉੱਥੇ ਉਸ ਗਰੁੱਪ ਦੇ ਇੱਕ ਮੈਂਬਰ ਦੀ ਲਾਸ਼ ਲਿਆਂਦੀ ਗਈ ਸੀ, ਜਿਸ ਦੀ ਮੌਤ ਪੁਲਿਸ ਦੀ ਗੋਲੀਬਾਰੀ ਕਾਰਨ ਹੋਈ ਸੀ।
ਪੁਲਿਸ ਮੁਤਾਬਕ, ਜਦੋਂ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਗਠਨ ਦੇ ਕਾਰਕੁਨਾਂ ਨੇ ਉਨ੍ਹਾਂ 'ਤੇ ਹਮਲਾ ਕਰਨ ਲਈ ਆਟੋਮੈਟਿਕ ਰਾਈਫਲਾਂ, ਪੈਟਰੋਲ ਬੰਬਾਂ ਅਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ।
ਸੰਗਠਨ ਨੇ ਸੱਦੀ ਹੜਤਾਲ
JAAC ਨੇ ਇਲਾਕੇ ਦੀ ਲੈਜਿਸਲੇਟਿਵ ਬਾਡੀ ਲਈ 27 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿੱਚ 45 ਵਿੱਚੋਂ 12 ਸੀਟਾਂ ਸ਼ਰਨਾਰਥੀਆਂ ਲਈ ਰਾਖਵੀਆਂ ਕੀਤੇ ਜਾਣ ਦੇ ਵਿਰੋਧ ਵਿੱਚ ਹੜਤਾਲ ਸੱਦੀ ਹੈ।