ਆਨਲਾਈਨ ਡੈਸਕ, ਤੇਹਰਾਨ : ਇਰਾਨ ਦੇ ਉੱਚ ਪਰਮਾਣੂ ਵਿਗਿਆਨੀ ਮੋਹਸਿਨ ਫ਼ਖ਼ਰੀਜਾਦੇਹ ਦੀ ਤੇਹਰਾਨ 'ਚ ਹੱਤਿਆ ਕਰ ਦਿੱਤੀ ਗਈ ਹੈ। ਇਸ ਹੱਤਿਆ ਨੇ ਪੂਰੀ ਅੰਤਰਰਾਸ਼ਟਰੀ ਸਿਆਸਤ ਨੂੰ ਪ੍ਰਭਾਵਿਤ ਕੀਤਾ ਹੈ। ਇਸਦਾ ਅਸਰ ਨਾ ਸਿਰਫ਼ ਇਰਾਨ ਦੇ ਪਰਮਾਣੂ ਪ੍ਰੋਗਰਾਮ 'ਤੇ ਹੋਵੇਗਾ, ਬਲਕਿ ਇਸਦਾ ਪ੍ਰਭਾਵ ਪੂਰੇ ਮੱਧ ਏਸ਼ੀਆ ਦੀ ਸ਼ਾਂਤੀ ਪ੍ਰਕਿਰਿਆ 'ਤੇ ਹੋਵੇਗੀ। ਇਸ ਹੱਤਿਆ ਨਾਲ ਇਜ਼ਰਾਈਲ ਤੇ ਇਰਾਨ ਦੇ ਸਬੰਧਾਂ ਦੇ ਸਮੀਕਰਣ ਵੀ ਬਦਲਣਗੇ। ਇਸ ਹੱਤਿਆ ਦਾ ਨੁਕਸਾਨ ਅਮਰੀਕਾ ਤਕ ਪਹੁੰਚੇਗਾ। ਅਜਿਹੇ 'ਚ ਇਹ ਜਿਗਿਆਸਾ ਜ਼ਰੂਰ ਪੈਦਾ ਹੁੰਦੀ ਹੈ ਕਿ ਆਖ਼ਰ ਕੌਣ ਹੈ ਪਰਮਾਣੂ ਵਿਗਿਆਨੀ ਮੋਹਸਿਨ ਫ਼ਖ਼ਰੀਜਾਦੇਹ? ਇਸਦੀ ਮੌਤ ਨਾਲ ਇਰਾਨ ਕਿਉਂ ਪਰੇਸ਼ਾਨ ਹੋ ਗਿਆ?

ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਜਨਕ ਸੀ ਮੋਹਸਿਨ

ਮੋਹਸਿਨ ਇਰਾਨ ਦੇ ਸਭ ਤੋਂ ਪ੍ਰਮੁੱਖ ਪਰਮਾਣੂ ਵਿਗਿਆਨੀ ਸਨ। ਮੋਹਸਿਨ ਨੂੰ ਇਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਜਨਕ ਕਿਹਾ ਜਾਂਦਾ ਸੀ। ਉਨ੍ਹਾਂ ਨੇ ਇਰਾਨ ਦੇ ਉਸ ਸਮੇਂ ਦੇ ਹਥਿਆਰ 'ਅਮਾਦ' ਜਾਂ 'ਹੋਪ' ਪ੍ਰੋਗਰਾਮ ਦੀ ਅਗਵਾਈ ਕੀਤੀ ਸੀ। ਪੱਛਮੀ ਦੇਸ਼ਾਂ ਦੇ ਸੁਰੱਖਿਆ ਮਾਹਿਰਾਂ ਅਨੁਸਾਰ ਉਹ ਇਰਾਨ 'ਚ ਬਹੁਤ ਤਾਕਤਵਰ ਸੀ।

2015 'ਚ ਨਿਊਯਾਰਕ ਟਾਈਮਜ਼ ਨੇ ਮੋਹਸਿਨ ਦੀ ਤੁਲਨਾ ਜੇ ਰਾਬਰਟ ਓਪਨਹਾਈਮਰ ਨਾਲ ਕੀਤੀ ਸੀ। ਓਪਨਹਾਈਮਰ ਇਕ ਅਜਿਹੇ ਵਿਗਿਆਨੀ ਸਨ, ਜਿਨ੍ਹਾਂ ਨੇ ਮੈਨਹਟਨ ਯੋਜਨਾ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ ਪਹਿਲਾਂ ਪਰਮਾਣੂ ਬੰਬ ਬਣਾਇਆ ਸੀ। ਇਜ਼ਰਾਈਲ ਨੇ ਸਾਲ 2018 'ਚ ਇਹ ਦਾਅਵਾ ਕੀਤਾ ਸੀ ਕਿ ਮੋਹਸਨ ਨੇ ਇਰਾਨ ਦੇ ਪਰਮਾਣੂ ਹਥਿਆਰ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜ਼ਾਮਨ ਨੇਤਨਯਾਹੂ ਨੇ ਕਿਹਾ ਸੀ ਕਿ ਮੋਹਸਿਨ ਇਸਦੇ ਪ੍ਰਰਮਾਣੂ ਪ੍ਰੋਗਰਾਮ ਦੇ ਪ੍ਰਮੁੱਖ ਵਿਗਿਆਨੀ ਸਨ।

ਇਰਾਨ-ਇਜ਼ਰਾਈਲ 'ਚ ਅਮਰੀਕਾ ਫੈਕਟਰ

ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਸੱਤਾ ਪਰਿਵਰਤਨ ਦੇ ਨਾਲ ਇਰਾਨ ਨੂੰ ਲੈ ਕੇ ਇਜ਼ਰਾਈਲ ਦੀ ਚਿੰਤਾ ਵੱਧ ਗਈ ਹੈ। ਦਰਅਸਲ, ਅਮਰੀਕਾ 'ਚ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਸੱਤਾ ਦੇ ਆਉਣ ਤੋਂ ਬਾਅਦ ਹੀ ਇਜ਼ਰਾਈਲ ਦੀ ਚਿੰਤਾ ਵੱਧ ਗਈ ਹੈ। ਇਸਦੇ ਪਹਿਲੇ ਰਾਸ਼ਟਰਪਤੀ ਡੋਨਾਲਡ ਟਰੰਪ ਇਰਾਨ ਪਰਮਾਣੂ ਸਮਝੌਤੇ ਦਾ ਵਿਰੋਧ ਕਰਦੇ ਹੋਏ ਇਸ ਕਰਾਕ ਨਾਲ ਅਮਰੀਕਾ ਨੂੰ ਅਲੱਗ ਕਰ ਦਿੱਤਾ ਸੀ। ਇਸ ਦੌਰਾਨ ਅਜਿਹੀਆਂ ਵੀ ਚਰਚਾ ਰਹੀਆਂ ਕਿ ਰਾਸ਼ਟਰਪਤੀ ਟਰੰਪ ਇਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹਮਲੇ ਦੀ ਯੋਜਨਾ ਵੀ ਬਣਾ ਰਹੇ ਸਨ, ਪਰ ਅਮਰੀਕਾ 'ਚ ਸੱਤਾ 'ਚ ਬਦਲਾਅ ਦੇ ਨਾਲ ਹੀ ਇਰਾਨ ਪ੍ਰਤੀ ਅਮਰੀਕੀ ਦ੍ਰਿਸ਼ਟੀਕੋਣ 'ਚ ਬਦਲਾਅ ਦੇ ਸੰਕੇਤ ਮਿਲੇ ਹਨ।

ਇਰਾਨ ਦੇ ਚਾਰ ਪਰਮਾਣੂ ਵਿਗਿਆਨੀਆਂ ਦੀ ਹੋ ਚੁੱਕੀ ਹੈ ਹੱਤਿਆ, ਸ਼ੱਕ ਇਜ਼ਰਾਈਲ 'ਤੇ

ਇਸਤੋਂ ਪਹਿਲਾਂ ਵੀ ਸਾਲ 2010 ਅਤੇ 2012 'ਚ ਇਰਾਨ ਦੇ ਚਾਰ ਪਰਮਾਣੂ ਵਿਗਿਆਨੀਆਂ ਦੀ ਹੱਤਿਆ ਕੀਤੀ ਗਈ ਸੀ। ਉਸ ਸਮੇਂ ਇਰਾਨ ਨੇ ਇਸ ਹੱਤਿਆ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਰਾਨ ਦੇ ਉੱਚ ਪਰਮਾਣੂ ਵਿਗਿਆਨੀ ਮੋਹਸਿਨ ਫ਼ਖ਼ਰੀਜਾਦੇਹ ਦੀ ਤੇਹਰਾਨ 'ਚ ਹੱਤਿਆ ਤੋਂ ਬਾਅਦ ਇਕ ਵਾਰ ਫਿਰ ਇਰਾਨ ਨੇ ਇਜ਼ਰਾਈਲ 'ਤੇ ਇਹ ਦੋਸ਼ ਲਗਾਇਆ ਹੈ।

Posted By: Ramanjit Kaur