ਫ੍ਰੈਂਕਫਰਟ, ਰਾਇਟਰਜ਼ : ਕੋਰੋਨਾ ਵਾਇਰਸ ਮਹਾਮਾਰੀ ਤੋਂ ਪਰੇਸ਼ਾਨ ਪੂਰੀ ਦੁਨੀਆ ਦੀਆਂ ਨਜ਼ਰਾਂ ਵੈਕਸੀਨ 'ਤੇ ਟਿਕੀਆਂ ਹਨ। ਲੋਕ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕਦੋਂ ਤਕ ਸੁਰੱਖਿਅਤ ਵੈਕਸੀਨ ਮਿਲੇਗੀ? ਇਸ ਦੀ ਕੀਮਤ ਕੀ ਹੋਵੇਗੀ? ਇਸ ਨੂੰ ਲੈ ਕੇ ਅਮਰੀਕੀ ਫਾਰਮਾ ਕੰਪਨੀ ਮੌਡਰਨਾ ਨੇ ਕਿਹਾ ਕਿ ਉਹ ਸਰਕਾਰਾਂ ਤੋਂ ਇਕ ਡੋਜ਼ ਲਈ 1854 ਤੋਂ 2744 ਰੁਪਏ ਤਕ ਲੇਵੇਗੀ। ਇਸ ਤੋਂ ਇਲਾਵਾ ਕਿੰਨੀ ਮਾਤਰਾ 'ਚ ਵੈਕਸੀਨ ਦਾ ਆਰਡਰ ਦਿੱਤਾ ਜਾ ਰਿਹਾ, ਇਸ ਆਧਾਰ 'ਤੇ ਵੀ ਕੀਮਤ ਤੈਅ ਹੋਵੇਗੀ। ਕੰਪਨੀ ਦੇ ਸੀਈਓ ਸਟੀਫਨ ਬੈਂਸਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਬੈਂਸਲ ਨੇ ਕਿਹਾ ਕਿ ਉਨ੍ਹਾਂ ਦੇ ਵੈਕਸੀਨ ਦੀ ਕੀਮਤ ਫਲੂ ਦੇ ਸ਼ਾਟ ਦੇ ਬਰਾਬਰ ਹੋਵੇਗੀ, ਜਿਸ ਦੀ ਕੀਮਤ 10 ਤੋਂ 50 ਡਾਲਰ ਵਿਚਕਾਰ ਹੁੰਦੀ ਹੈ। ਵੈਕਸੀਨ ਦੇ ਲੱਖਾਂ ਖੁਰਾਕ ਲਈ ਯੂਰਪੀਅਨ ਯੂਨੀਅਨ ਮੌਡਰਨਾ ਨਾਲ ਡੀਲ ਕਰਨਾ ਚਾਹੁੰਦਾ ਹੈ। EU ਚਾਹੁੰਦਾ ਹੈ ਕਿ ਇਹ ਡੀਲ 25 ਡਾਲਰ ਤੋਂ ਘੱਟ ਕੀਮਤ 'ਤੇ ਹੋਵੇ। ਇਸ ਨੂੰ ਲੈ ਕੇ ਕੰਪਨੀ ਨਾਲ ਗੱਲਬਾਤ 'ਚ ਸ਼ਾਮਲ ਈਯੂ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

Posted By: Amita Verma