v> ਕਾਬੁਲ : ਸ਼ਨਿਚਰਵਾਰ ਦੇਰ ਰਾਤ ਕਾਬੁਲ 'ਚ ਹੋਏ ਧਮਾਕੇ 'ਚ ਔਰਤਾਂ ਤੇ ਬੱਚਿਆਂ ਸਮੇਤ ਘੱਟੋ-ਘੱਟ 182 ਲੋਕ ਜ਼ਖ਼ਮੀ ਹੋ ਗਏ ਜਦਕਿ 63 ਲੋਕਾਂ ਦੀ ਮੌਤ ਹੋ ਗਈ। ਇਕ ਸਥਾਨਕ ਹਸਪਤਾਲ 'ਚ ਮੌਜੂਦ ਡਾਕਟਰਾਂ ਨੇ ਕਿਹਾ ਕਿ ਉੱਥੇ ਇਲਾਜ ਲਈ ਕਈ ਜ਼ਖ਼ਮੀਆਂ ਨੂੰ ਲਿਆਂਦਾ ਗਿਆ ਹੈ ਜਦਕਿ ਇਕ ਗਵਾਹ ਨੇ ਦੱਸਿਆ ਕਿ ਉਸ ਨੇ ਘਟਨਾ ਵਾਲੀ ਥਾਂ ਕਈ ਲਾਸ਼ਾਂ ਦੇਖੀਆਂ। ਦੱਸਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ 'ਚ ਇਕ ਵਿਆਹ ਸਮਾਗਮ ਦੌਰਾਨ ਹੋਟਲ 'ਚ ਇਹ ਧਮਾਕਾ ਕੀਤਾ ਗਿਆ।

ਇਹ ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਤੇ ਤਾਲਿਬਾਨ ਇਕ ਸਮਝੌਤੇ 'ਤੇ ਦਸਤਖ਼ਤ ਕਰਨ ਜਾ ਰਹੇ ਹਨ ਜਿਸ ਤਹਿਤ ਕਰੀਬ 14 ਹਜ਼ਾਰ ਅਮਰੀਕੀ ਫ਼ੌਜੀਆਂ ਦੀ ਉੱਥੋਂ ਨਿਕਾਸੀ ਸ਼ੁਰੂ ਹੋ ਜਾਵੇਗੀ। ਇਸ ਦੇ ਬਦਲੇ ਬਾਗ਼ੀਆਂ ਨੇ ਸੁਰੱਖਿਆ ਸਬੰਧੀ ਭਰੋਸਾ ਅਮਰੀਕਾ ਨੂੰ ਦਿੱਤਾ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਕਿ ਧਮਾਕਾ ਪੱਛਮੀ ਕਾਬੁਲ 'ਚ ਰਾਤ 10.40 ਵਜੇ ਹੋਇਆ ਸੀ। ਉਨ੍ਹਾਂ ਡਾਈਨਿੰਗ ਇਲਾਕੇ 'ਚ ਕਈ ਲਾਸ਼ਾਂ ਦਿਖਾਉਂਦੇ ਹੋਏ ਫੇਸਬੁੱਕ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਸਨ।

Posted By: Seema Anand