ਲੰਡਨ (ਏਜੰਸੀਆਂ) : ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਬਿ੍ਟੇਨ ਵਿਚ ਹੀ ਜੰਮੇ ਰਹਿਣ ਲਈ ਦੂਜਾ ਰਸਤਾ ਲੱਭ ਰਿਹਾ ਹੈ। ਇਸ ਯਤਨ ਵਿਚ ਉਸ ਨੇ ਬਿ੍ਟੇਨ ਦੀ ਗ੍ਹਿ ਮੰਤਰੀ ਪ੍ਰਰੀਤੀ ਪਟੇਲ ਨੂੰ ਅਰਜ਼ੀ ਦਿੱਤੀ ਹੈ। ਲੰਡਨ ਵਿਚ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਮਾਲਿਆ ਦੇ ਵਕੀਲ ਨੇ ਇਸ ਦੀ ਪੁਸ਼ਟੀ ਕੀਤੀ। ਇਹ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਬਿ੍ਟੇਨ ਵਿਚ ਸ਼ਰਨ ਮੰਗੀ ਹੈ।

ਬਿ੍ਟੇਨ ਦੀ ਸੁਪਰੀਮ ਕੋਰਟ ਨੇ ਪਿਛਲੇ ਸਾਲ ਭਾਰਤ ਸਰਕਾਰ ਦੀ ਹਵਾਲਗੀ ਅਪੀਲ ਨੂੰ ਚੁਣੌਤੀ ਦੇਣ ਵਾਲੀ ਮਾਲਿਆ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਸੀ। ਫਿਲਹਾਲ ਮਾਲਿਆ ਤਦ ਤਕ ਜ਼ਮਾਨਤ 'ਤੇ ਹੈ, ਜਦੋਂ ਤਕ ਗ੍ਹਿ ਮੰਤਰੀ ਪ੍ਰਰੀਤੀ ਪਟੇਲ ਉਸ ਦੇ ਹਵਾਲਗੀ ਆਦੇਸ਼ 'ਤੇ ਦਸਤਖ਼ਤ ਨਹੀਂ ਕਰ ਦਿੰਦੀ। ਬਿ੍ਟੇਨ ਦੇ ਗ੍ਹਿ ਮੰਤਰਾਲੇ ਨੇ ਅਜੇ ਤਕ ਸਿਰਫ਼ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਵਾਲਗੀ ਆਦੇਸ਼ 'ਤੇ ਅਮਲ ਤੋਂ ਪਹਿਲੇ ਗੁਪਤ ਕਾਨੂੰਨੀ ਕਾਰਵਾਈ ਜਾਰੀ ਹੈ। ਮੰਤਰਾਲੇ ਦੇ ਇਸ ਰੁਖ਼ ਨੇ ਉਨ੍ਹਾਂ ਅਟਕਲਾਂ ਨੂੰ ਹਵਾ ਦੇ ਦਿੱਤੀ ਹੈ ਕਿ 65 ਸਾਲਾਂ ਦੇ ਮਾਲਿਆ ਨੇ ਬਿ੍ਟੇਨ ਵਿਚ ਸ਼ਰਨ ਦੀ ਮੰਗ ਕੀਤੀ ਹੈ। ਹਾਲਾਂਕਿ ਗ੍ਹਿ ਮੰਤਰਾਲੇ ਨੇ ਇਨ੍ਹਾਂ ਅਟਕਲਾਂ ਦੀ ਨਾ ਤਾਂ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨ੍ਹਾਂ ਦਾ ਖੰਡਨ ਕੀਤਾ ਹੈ।